ਆਰਸੀ ਰਿਸ਼ਮਾਂ ਤੇ ਨਵੀਆਂ ਰਚਨਾਵਾਂ....

ਤੁਹਾਡੇ ਧਿਆਨ ਹਿੱਤ

ਆਰਸੀ ਰਿਸ਼ਮਾਂ ਤੇ ਪੋਸਟ ਕੀਤੇ ਲੇਖਾਂ 'ਚ ਪ੍ਰਗਟਾਏ ਵਿਚਾਰ ਸਬੰਧਿਤ ਲੇਖਕ ਦੇ ਆਪਣੇ ਹਨ ਅਤੇ ਉਨ੍ਹਾਂ ਦੇ ਸਬੰਧ 'ਚ ਆਈਆਂ ਟਿੱਪਣੀਆਂ ਲਈ, ਉਹ ਖ਼ੁਦ ਜ਼ਿੰਮੇਵਾਰ ਅਤੇ ਜਵਾਬਦੇਹ ਹੋਵੇਗਾ। ਆਰਸੀ ਜਾਂ ਕਿਸੇ ਹੋਰ ਦਾ ਉਹਨਾਂ ਨਾਲ਼ ਸਹਿਮਤ ਹੋਣਾ ਲਾਜ਼ਮੀ ਨਹੀਂ ਹੈ। ਸ਼ੁਕਰੀਆ।

Thursday, July 22, 2010

ਜਿੰਦਰ - ਮੁੜ ਗ਼ਲਤੀ ਨਾ ਕਰੀਂ – ਕਹਾਣੀ – ਭਾਗ - ਦੂਜਾ

ਮੁੜ ਗ਼ਲਤੀ ਨਾ ਕਰੀਂ

ਕਹਾਣੀ

ਭਾਗ - ਦੂਜਾ

ਲੜੀ ਜੋੜਨ ਲਈ ਉਪਰਲੀ ਪੋਸਟ ਭਾਗ ਪਹਿਲਾ ਜ਼ਰੂਰ ਪੜ੍ਹੋ ਜੀ।

*****

ਡਿਊਟੀ ਤੇ ਮੁੜ ਹਾਜ਼ਿਰ ਹੋਈ ਤਾਂ ਮੈਂ ਐਡਮਨ ਅਫਸਰ ਨੂੰ ਬੇਨਤੀ ਕਰਕੇ ਹੈੱਡ ਆਫਿਸ ਤੋਂ ਦੂਰ ਪੈਂਦੀ ਇਸ ਬ੍ਰਾਂਚ ਵਿਚ ਬਦਲੀ ਕਰਾ ਲਈ ਸੀਇਹ ਬ੍ਰਾਂਚ ਇਕਬਾਲ ਦੀ ਬ੍ਰਾਂਚ ਵਾਲੀ ਦਿਸ਼ਾ ਤੋਂ ਉਲਟ ਦਿਸ਼ਾ ਚ ਸੀਆਪਸੀ ਦੂਰੀ ਤਿੰਨ ਕਿਲੋਮੀਟਰ ਦੀ ਸੀਨਾ ਇਸ ਬ੍ਰਾਂਚ ਵਿਚ ਤੇ ਨਾ ਉਸ ਬ੍ਰਾਂਚ ਵਿਚ ਫੋਨ ਸੀਇਕ ਦੂਜੇ ਦੇ ਮੱਥੇ ਲੱਗਣ ਦੇ ਬਹੁਤ ਘੱਟ ਮੌਕੇ ਸਨਮੈਂ ਸਿਰਫ ਤੇ ਸਿਰਫ਼ ਆਪਣੇ ਕੰਮ ਨਾਲ ਮਤਲਬ ਰੱਖਦੀ ਸੀਮੈਨੂੰ ਕਿਸੇ ਨਾਲ ਕੋਈ ਮਤਲਬ ਨਹੀਂ ਰਿਹਾ ਸੀਇਥੋਂ ਤੀਕ ਕਿ ਮੈਂ ਕਿਸੇ ਨੂੰ ਵਿਸ਼ ਤੱਕ ਨਹੀਂ ਕਰਦੀ ਸੀਮੈਂ ਸਟਾਫ-ਮੈਂਬਰਾਂ ਨਾਲ ਕਮਰੇ ਵਿੱਚ ਬਣਦੀ ਚਾਹ ਵੀ ਨਹੀਂ ਪੀਂਦੀ ਸੀਮੈਂ ਆਪਣੇ ਬੌਸ ਮਹਿੰਦਰ ਨੂੰ ਵੀ ਇਗਨੋਰ ਕਰ ਦਿੰਦੀ ਸੀਉਨ੍ਹਾਂ ਨੇ ਮੈਨੂੰ ਕਈ ਵਾਰ ਝਿੜਕਿਆ ਸੀ ਕਿ ਮੈਨੂੰ ਇਸ ਗੱਲ ਦਾ ਪਤਾ ਹੋਣਾ ਚਾਹੀਦਾ ਹੈ ਕਿ ਉਹ ਮੇਰੇ ਬੌਸ ਹਨਉਹ ਮੈਨੂੰ ਬੁਲਾਉਂਦੇ ਸਨਮੈਂ ਲੈਟਰ ਪੈਡ ਤੇ ਪੈ¤ਨ ਲੈ ਕੇ ਜਾ ਖੜਦੀ ਸੀਉਹ ਮੈਨੂੰ ਬੈਠਣ ਲਈ ਇਸ਼ਾਰਾ ਕਰਦੇ ਸਨਉਨ੍ਹਾਂ ਨੂੰ ਮੇਰੀ ਘਰੇਲੂ ਸਥਿਤੀ ਦਾ ਗਿਆਨ ਸੀਉਹ ਘਰ ਪਰਿਵਾਰ ਦੀਆਂ ਗੱਲਾਂ ਛੇੜ ਲੈਂਦੇ ਸਨਡੈਡੀ ਦੀਆਂ ਗੱਲਾਂ ਕਰਦੇ ਸਨ, ‘‘ਅਵਤਾਰ ਹੁਰਾਂ ਮੇਰੇ ਕੋਲ ਦੋ ਸਾਲ ਕੰਮ ਕੀਤਾਉਹ ਬੜੇ ਨੇਕ ਇਨਸਾਨ ਸਨਅਸੂਲੀ ਬੰਦੇਕਦੇ ਕਿਸੇ ਕੋਲੋਂ ਚਾਹ ਦਾ ਕੱਪ ਵੀ ਨ੍ਹੀਂ ਪੀਤਾ ਹੋਣਾਫਾਇਲਾਂ ਤਾਂ ਉਨ੍ਹਾਂ ਨੂੰ ਟਿਪਸ ਤੇ ਯਾਦ ਸਨ.....ਕੁਦਰਤ ਨੂੰ ਕੁਛ ਹੋਰ ਹੀ ਮੰਜ਼ੂਰ ਸੀਇਹ ਉਨ੍ਹਾਂ ਦੇ ਜਾਣ ਦੀ ਉਮਰ ਨ੍ਹੀ ਸੀਤੁਹਾਡਾ ਸੁਭਾਅ ਵੀ ਤੁਹਾਡੇ ਡੈਡੀ ਵਰਗਾਮੇਰੇ ਵੱਲੋਂ ਕਿਸੇ ਸਹਿਯੋਗ ਦੀ ਲੋੜ ਪਵੇ ਤਾਂ ਬਿਨਾਂ ਕਿਸੇ ਝਿਜਕ ਦੇ ਦੱਸ ਦੇਣਾ’’ ਇਸ ਬਰਾਂਚ ਚ ਆ ਕੇ ਵੀ ਡੈਡੀ ਜੀ ਨੇ ਮੇਰਾ ਪਿੱਛਾ ਨਹੀਂ ਛੱਡਿਆ ਸੀਮੈਨੂੰ ਕਿਸੇ ਦੀ ਫੋਕੀ ਹਮਦਰਦੀ ਦੀ ਲੋੜ ਨਹੀਂ ਸੀਮੈਨੂੰ ਆਪਣੇ ਡੈਡੀ ਬਾਰੇ ਚੰਗੀ ਤਰ੍ਹਾਂ ਪਤਾ ਸੀਮੈਂ ਉਨ੍ਹਾਂ ਦੀਆਂ ਭੈੜੀਆਂ ਆਦਤਾਂ ਜਾਣਦੀ ਸੀਉਹ ਬੜੇ ਲਾਹਪ੍ਰਵਾਹ ਸਨਉਨ੍ਹਾਂ ਕਦੇ ਘਰ ਬਾਰੇ ਸੋਚਿਆ ਹੀ ਨਹੀਂ ਸੀਜਿੰਨੀ ਉਹਨਾਂ ਦੀ ਬਾਹਰ ਇੱਜ਼ਤ ਸੀ, ਉਨੀ ਹੀ ਘਰ ਚ ਬੇਕਦਰੀ ਸੀਇਹ ਮੇਰੀ ਮੰਮੀ ਜਾਣਦੀ ਸੀ ਕਿ ਉਹ ਘਰ ਕਿਵੇਂ ਚਲਾਉਂਦੀ ਸੀਡੈਡੀ ਨੂੰ ਕਿਵੇਂ ਸੰਭਾਲਦੀ ਸੀਮੈਂ ਚਾਹੁੰਦੀ ਸੀ ਕਿ ਇਥੇ ਸਿਰਫ਼ ਤੇ ਸਿਰਫ਼ ਮੈਨੂੰ ਜਾਨਣ ਵਾਲੇ ਹੋਣਮੈਂ ਉਨ੍ਹਾਂ ਨੂੰ ਟੋਕ ਦਿੱਤਾ ਸੀ, ‘‘ਸਰ, ਮੇਰਾ ਨਾਂ ਗੁਰਲੀਨ ਵਿਰਦੀ ਆਮੈਂ ਇਹੀ ਰਹਿਣਾ ਚਾਹੁੰਦੀ ਆਂਅੱਜ ਤੋਂ ਬਾਅਦ ਤੁਸੀਂ ਮੇਰੇ ਨਾਲ ਮੇਰੇ ਡੈਡੀ ਕਰਕੇ ਕੋਈ ਹਮਦਰਦੀ ਨ੍ਹੀਂ ਕਰਨੀਜੇ ਤੁਹਾਨੂੰ ਮੇਰੇ ਕੰਮ ਪ੍ਰਤੀ ਕੋਈ ਸ਼ਿਕਾਇਤ ਹੋਈ ਤਾਂ ਦੱਸਿਓ’’ ਉਨ੍ਹਾਂ ਕਿਹਾ ਸੀ, ‘‘ਤੁਸੀਂ ਗ਼ਲਤ ਸੋਚਦੇ ਹੋਇਹ ਹਮਦਰਦੀ ਨ੍ਹੀਂ-ਇਹ ਤਾਂ ਉਹਨਾਂ ਨੂੰ ਉਨ੍ਹਾਂ ਦੇ ਗੁਣਾਂ ਕਰਕੇ ਯਾਦ ਕੀਤਾ ਜਾਂਦਾ’’ ਮੈਂ ਖਿਝ ਕੇ ਕਿਹਾ ਸੀ, ‘‘ਤੁਸੀਂ ਬਹੁਤੀਆਂ ਗੱਲਾਂ ਉਨ੍ਹਾਂ ਨਾਲ ਜੋੜ ਕੇ ਕਿਉਂ ਦੇਖਦੇ ਹੋ?’’ ਉਨ੍ਹਾਂ ਕਿਹਾ ਸੀ, ‘‘ਤੁਹਾਨੂੰ ਆਪਣੇ ਡੈਡੀ ਦੀ ਆਈਡੈਨਟੀਟੀਫਿਕੇਸ਼ਨ ਦੀ ਲੋੜ ਵਿਆਹ ਤਕ ਹੀ ਰਹਿਣੀ ਆਂ’’ ਮੈਂ ਕਿਹਾ ਸੀ, ‘‘ਮੈਂ ਇਸ ਗੱਲੋਂ ਇਨਕਾਰੀ ਨ੍ਹੀਂ ਹਾਂ ਕਿ ਮੈਂ ਗੁਰਲੀਨ ਵਿਰਦੀ ਸਪੁੱਤਰੀ ਅਵਤਾਰ ਸਿੰਘ ਵਿਰਦੀ-ਜਾਤ ਤਰਖਾਣ ਆਂਮੈਨੂੰ ਉਨ੍ਹਾਂ ਦਾ ਨਾਂ ਚਾਹੀਦਾ ਆ-ਉਹ ਤਾਂ ਆਉਨ੍ਹਾਂ ਦੇ ਨਾਂ ਤੇ ਹਮਦਰਦੀ ਨ੍ਹੀਂ ਚਾਹੀਦੀ’’ ਉਹ ਤਾੜੀ ਮਾਰ ਕੇ ਉੱਚੀ-ਉੱਚੀ ਹੱਸੇ ਸਨਫਿਰ ਗੰਭੀਰ ਹੁੰਦਿਆਂ ਕਿਹਾ ਸੀ, ‘‘ਤੁਹਾਨੂੰ ਖਿਝ ਬੜੀ ਆਉਂਦੀ....ਆਹ ਉਮਰ ਤੇ ਖਿਝ... ਮੈਨੂੰ ਇਸ ਗੱਲ ਦੀ ਸੰਤੁਸ਼ਟੀ- ਪਹਿਲੀ ਦਫਾ ਹੋਈ ਆ ਕਿ ਇਸ ਡਫਰ ਬ੍ਰਾਂਚ ਵਿਚ ਕੋਈ ਸਿਆਣੀ ਗੱਲ ਕਰਨ ਵਾਲਾ ਵੀ ਆਇਆ ਆਮੈਂ ਤੁਹਾਡੇ ਵਿਚਾਰਾਂ ਨੂੰ ਐਪਰੀਸ਼ੀਏਟ ਕਰਦਾਂਇਹਨੂੰ ਕਹਿੰਦੇ ਆ ਕਿ ਸਾਡੀ ਸੁਸਾਇਟੀ ਵਿਚ ਚੇਂਜ਼ ਆ ਰਹੀ ਆ’’ ਉਨ੍ਹਾਂ ਦੀ ਇਕ ਇਹ ਵੀ ਸਿਫ਼ਤ ਸੀ ਕਿ ਉਹ ਕਿਸੇ ਗੱਲ ਨੂੰ ਰਿਪੀਟ ਨਹੀਂ ਕਰਦੇ ਸਨਨਾ ਹੀ ਰਿਪੀਟ ਕਰਨ ਵਾਲੇ ਨੂੰ ਪਸੰਦ ਕਰਦੇ ਸਨਉਨ੍ਹਾਂ ਦੀ ਉਮਰ ਮੈਥੋਂ ਛੇ ਸਾਲ ਜ਼ਿਆਦਾ ਸੀਦੇਖਣ ਚਾਖਣ ਤੋਂ ਮੈਂ ਵੱਡੀ ਲੱਗਦੀ ਸੀਫੇਰ ਉਨ੍ਹਾਂ ਮੈਨੂੰ ਗੱਲਾਂ ਵਿਚ ਫਸਾ ਹੀ ਲਿਆ ਸੀਜਿਵੇਂ ਕਦੇ ਮੈਂ ਇਕਬਾਲ ਨੂੰ ਫਸਾਇਆ ਸੀਮੈਂ ਇਸ ਗੱਲ ਪ੍ਰਤੀ ਸੁਚੇਤ ਸੀ ਕਿ ਉਹ ਮੈਥੋਂ ਕੀ ਚਾਹੁੰਦੇ ਸਨਉਹ ਵਿਆਹੇ ਸਨਇਕ ਬੇਟੇ ਦੇ ਬਾਪ ਸਨਪਰ ਮੈਨੂੰ ਪਤਾ ਨਹੀਂ ਲੱਗਾ ਸੀ ਜਾਂ ਲੱਗ ਰਿਹਾ ਸੀ ਕਿ ਮੈਂ ਕਿਵੇਂ ਉਨ੍ਹਾਂ ਨਾਲ ਜੁੜ ਗਈ ਸੀਸ਼ਾਇਦ ਮੈਨੂੰ ਉਨ੍ਹਾਂ ਨਾਲ ਹਮਦਰਦੀ ਹੋ ਗਈ ਸੀਉਨ੍ਹਾਂ ਆਪਣੀ ਕਥਾ, ਮੇਰੇ ਪੁੱਛੇ ਬਿਨਾਂ ਹੀ ਸੁਣਾ ਦਿੱਤੀ ਸੀ, ‘‘ਗੁਰਲੀਨ, ਮੇਰੀ ਪਰਿਵਾਰਕ ਲਾਈਫ ਠੀਕ ਨ੍ਹੀਂ ਚੱਲ ਰਹੀਸ਼ਾਇਦ ਮੈਂ ਆਉਣ ਵਾਲੇ ਦਿਨਾਂ ਵਿਚ ਤਲਾਕ ਹੀ ਲੈ ਲਵਾਂਜਾਂ ਆਤਮ ਹੱਤਿਆ ਹੀ ਕਰਲਾਂਜਾਂ ਘਰ ਹੀ ਛੱਡ ਦੇਵਾਂਮੈਥੋਂ ਕੁਸ਼ ਨਾ ਕੁਸ਼ ਹੋ ਜਾਣਾ ਆਮੇਰੀ ਜ਼ਿੰਦਗੀ ਦੀ ਸਭ ਤੋਂ ਵੱਡੀ ਗ਼ਲਤੀ ਇਹ ਸੀ ਕਿ ਮੈਂ ਵਿਆਹ ਕਰਾਉਣ ਲੱਗਿਆਂ ਬਹੁਤਾ ਸੋਚਿਆ-ਵਿਚਾਰਿਆ ਨ੍ਹੀਂਸਾਰੀ ਗੱਲ ਘਰਦਿਆਂ ਤੇ ਛੱਡ ਦਿੱਤੀਇਥੇ ਮੈਥੋਂ ਗਲਤੀ ਹੋ ਗਈਆਖਰ ਜ਼ਿੰਦਗੀ ਦਾ ਮਸਲਾ ਹੁੰਦਾਵਿਆਹ ਤੋਂ ਪਹਿਲਾਂ ਇਕ ਦੂਜੇ ਨੂੰ ਮਿਲਣਾ-ਗਿਲਣਾ-ਸਮਝਣਾ ਤੇ ਕਦਰ ਕਰਨੀ ਜਾਣਨੀ ਚਾਹੀਦੀ ਆਕਦੇ ਕੋਈ ਕਾਹਲ ਨ੍ਹੀਂ ਕਰਨੀ ਚਾਹੀਦੀਇਕ ਗੱਲ ਹੋਰਤੂੰ ਵੀ ਕਾਹਲ ਨਾ ਕਰੀਂਜੇ ਲੋੜ ਪਈ ਤਾਂ ਮੈਥੋਂ ਸਲਾਹ ਲੈ ਲਈਂ’’

-----

ਇਹਨੀਂ ਦਿਨੀਂ ਮੈਂ ਅਜਿਹੇ ਸਾਥ ਦੀ ਲੋੜ ਮਹਿਸੂਸ ਕਰਨ ਲੱਗੀ ਸੀ ਜਿਸ ਦੀ ਛਾਤੀ ਤੇ ਸਿਰ ਰੱਖ ਕੇ ਮੈਂ ਘੰਟਿਆਂ ਬੱਧੀ ਭਰਵੀਂ ਨੀਂਦ ਸੌਂ ਸਕਾਂਮਹਿੰਦਰ ਦਾ ਜਿਸਮ ਇਕਬਾਲ ਨਾਲੋਂ ਗੁੰਦਵਾਂ ਤੇ ਭਰਵਾਂ ਸੀਉਨ੍ਹਾਂ ਦੇ ਨੈਣ-ਨਕਸ਼ਾਂ ਤੇ ਚਿਹਰੇ ਤੇ ਅਜੀਬ ਜਿਹੀ ਇਬਾਰਤ ਉਕਰੀ ਸੀ ਜਿਸ ਨੂੰ ਮੈਂ ਪੜ੍ਹਣਾ ਸ਼ੁਰੂ ਕਰ ਦਿੱਤਾ ਸੀਮੈਂ ਉਨ੍ਹਾਂ ਵੱਲ ਖਿੱਚੀ ਗਈ ਸੀਉਹ ਮੈਨੂੰ, ਜਦੋਂ ਵੀ ਵਿਹਲ ਹੁੰਦੀ, ਪੀਅਨ ਹੱਥ ਸੁਨੇਹਾ ਭੇਜ ਕੇ ਬੁਲਾ ਲੈਂਦੇ ਸਨ

ਇਕ ਦਿਨ ਉਨ੍ਹਾਂ ਕਿਹਾ ਸੀ, ‘‘ਆਪਣੀ ਜਾਤ ਤੋਂ ਬਾਹਰ ਵਿਆਹ ਕਰਵਾਉਣਾ ਵੀ ਚੌਥੀ ਕੂੰਟ ਵੱਲ ਜਾਣਾ ਹੁੰਦਾ’’

‘‘ਚੌਥੀ ਕੂੰਟ?’’

‘‘ਇਕ ਚੌਥੀ ਕੂੰਟ ਹੁੰਦੀ ਆਪਿਛਲੇ ਸਮਿਆਂ ਵਿਚ ਕੋਈ ਰਾਜਾ, ਰਾਜ ਕੁਮਾਰ ਜਾਂ ਖੋਜੀ ਜਦੋਂ ਆਪਣੇ ਮਿਸ਼ਨ ਤੇ ਨਿਕਲਦਾ ਸੀ ਤਾਂ ਕੋਈ ਸਿਆਣਾ ਕਹਿੰਦਾ ਸੀਸਮਝਾਉਂਦਾ ਹੁੰਦਾ ਸੀ ਕਿ ਫਲਾਣੇ ਪਾਸੇ ਚੌਥੀ ਕੂੰਟ ਪੈਂਦੀ ਆਉਥੇ ਦਿਉ, ਫਫਾਕੁਟਣੀਆਂ, ਵੱਡੇ-ਵੱਡੇ ਸੱਪ, ਜਾਦੂਗਰਣੀਆਂ ਹੁੰਦੀਆਂਉਸ ਪਾਸੇ ਨ੍ਹੀਂ ਜਾਣਾਜੇ ਗਿਆ ਤਾਂ ਵਾਪਸ ਨ੍ਹੀਂ ਮੁੜ ਹੋਣਾਜੋ ਵੀ ਉਸ ਪਾਸੇ ਗਿਆ ਕਦੇ ਜਿਊਂਦਾ ਨ੍ਹੀਂ ਮੁੜਿਆਜਾਣ ਵਾਲੇ ਦੇ ਮਨ ਤੇ ਅਜਿਹਾ ਪ੍ਰਭਾਵ ਛੱਡਿਆ ਜਾਂਦਾ ਕਿ ਉਹ ਉਸ ਪਾਸੇ ਜਾਣ ਦਾ ਹੀਆਂ ਨਾ ਕਰਦਾਜੇ ਕੋਈ ਲੀਕ ਪਾੜ ਕੇ ਉਸ ਪਾਸੇ ਗਿਆ-ਉਸ ਨੇ ਹੀ ਕੁਸ਼ ਪ੍ਰਾਪਤ ਕੀਤਾ’’

-----

ਅਸੀਂ ਕੱਲ੍ਹ ਨੂੰ ਬਾਅਦ ਦੁਪਹਿਰ ਪਿੰਜੌਰ ਗਾਰਡਨ ਜਾਣ ਦਾ ਪ੍ਰੋਗਰਾਮ ਉਲੀਕਿਆ ਸੀਇਸੇ ਖੁਸ਼ੀ ਚ ਕਿ ਮੈਂ ਉਨ੍ਹਾਂ ਨੂੰ ਹਾਂ ਕਰ ਦਿੱਤੀ ਸੀ, ਉਨ੍ਹਾਂ ਪੀਅਨ ਨੂੰ ਬੁਲਾ ਕੇ ਮਲਹੋਤਰਾ ਕੌਫੀ ਹਾਊਸਤੋਂ ਸਪੈਸ਼ਲ ਕੌਫੀ ਮੰਗਵਾਈ ਸੀਉਨ੍ਹਾਂ ਮੈਨੂੰ ਆਪਣੇ ਕਾਲਜ ਸਮੇਂ ਦੀ ਕੋਈ ਦਿਲਚਸਪ ਆਪ ਬੀਤੀ ਸੁਣਾਉਣ ਲਈ ਜ਼ੋਰ ਪਾਇਆ ਸੀਮੈਂ ਉਨ੍ਹਾਂ ਨੂੰ ਦੱਸਿਆ ਸੀ, ‘‘ਮੈਂ ਬੀ. ਏ. ਥਰਡ ਯੀਅਰ ਵਿੱਚ ਸੀਇੰਗਲਿਸ਼ ਪ੍ਰੋ. ਜਗਦੀਸ਼ ਤੇ ਰਾਮ ਰਤਨ ਪੜ੍ਹਾਉਂਦੇ ਸਨਉਨ੍ਹਾਂ ਦੋਹਾਂ ਨੇ ਮੈਨੂੰ ਲਲਚਾਈਆਂ ਨਜ਼ਰਾਂ ਨਾਲ ਦੇਖਣਾ ਸ਼ੁਰੂ ਕਰ ਦਿੱਤਾ ਸੀਦੋਹਾਂ ਵਿਚ ਕਸ਼ਮਕਸ਼ ਵੱਧ ਗਈ ਸੀਇਕ ਕਹਿੰਦਾ ਕਿ ਉਹ ਪਹਿਲਾ ਪੀਰੀਅਡ ਲਵੇਗਾਦੂਜਾ ਕਹਿੰਦਾ ਮੈਂ ਲਵਾਂਗਾਉਨ੍ਹਾਂ ਦਾ ਇਹ ਵਤੀਰਾ ਹਰ ਸਾਲ ਇਉਂ ਹੀ ਚਲਦਾ ਰਹਿੰਦਾਇਕ ਸਾਲ ਤਾਂ ਉਨ੍ਹਾਂ ਹੋਰ ਹੀ ਤਰ੍ਹਾਂ ਦੀਆਂ ਸਾਜ਼ਿਸ਼ਾਂ ਘੜੀਆਂ ਸਨਮੈਨੇਜਮੈਂਟ ਨਾਲ ਪੰਗਾ ਲਿਆ ਸੀਕੋਈ ਪੇਸ਼ ਨਾ ਜਾਂਦੀ ਦੇਖ ਉਹ ਹੱਥੋਂ ਪਾਈ ਹੋਣ ਤੱਕ ਗਏ ਸਨ’’ ਮਹਿੰਦਰ ਨੇ ਕਾਹਲਾ ਪੈਂਦਿਆਂ ਪੁੱਛਿਆ ਸੀ, ‘‘ਫੇਰ ਜਿੱਤ ਕਿਸ ਦੀ ਹੋਈ ਸੀ?’’ ‘‘ਇਹਨੂੰ ਰਾਜ਼ ਹੀ ਰਹਿਣ ਦਿਉ’’ ਉਦੋਂ ਹੀ ਪੀਅਨ ਅੰਦਰ ਆਇਆ ਸੀਉਹਨੇ ਦੱਸਿਆ ਕਿ ਬਾਹਰ ਕੋਈ ਗੈਸਟ ਮਿਲਣ ਵਾਲੇ ਆਏ ਸਨਮੈਨੂੰ ਪਤਾ ਸੀ ਕਿ ਕੌਣ ਆਏ ਹੋਣਗੇਫੇਰ ਵੀ ਦਿਖਾਵੇ ਲਈ ਮੈਂ, ਸ਼ੀਸ਼ੇ ਦੇ ਵਿਚਕਾਰਲੀ ਥਾਂ, ਜਿਥੋਂ ਮਹਿੰਦਰ ਨੇ ਬਾਹਰ ਦੇਖਣ ਲਈ ਥੋੜ੍ਹੀ ਕੁ ਜਗ੍ਹਾ ਪਰਦਾ ਹਟਾਇਆ ਹੋਇਆ ਸੀ, ਦੇਖਿਆ ਸੀਮੰਮੀ ਦੇ ਨਾਲ ਦੋ ਓਪਰੇ ਬੰਦੇ ਤੇ ਇਕ ਪੈਂਤੀ ਕੁ ਸਾਲਾਂ ਦੀ ਤੀਵੀਂ ਬੈਠੀ ਸੀਮਹਿੰਦਰ ਨੇ ਮੈਨੂੰ ਜਾਣ ਲਈ ਇਸ਼ਾਰਾ ਕੀਤਾ ਸੀ ਪਰ ਮੈਂ ਉਨ੍ਹਾਂ ਦੇ ਇਸ਼ਾਰੇ ਵੱਲ ਧਿਆਨ ਹੀ ਨਹੀਂ ਦਿੱਤਾ ਸੀਮੈਂ ਕੋਈ ਹੋਰ ਗੱਲ ਛੇੜ ਲਈ ਸੀ ਮੈਂ ਉਨ੍ਹਾਂ ਨਾਲ ਹੱਸ-ਹੱਸ ਕੇ ਗੱਲਾਂ ਕਰ ਰਹੀ ਸੀ ਤਾਂ ਕਿ ਬਾਹਰ ਬੈਠੇ ਮੇਰੀ ਆਵਾਜ਼ ਨੂੰ ਸੁਣ ਲੈਣਮਨ ਚ ਇਹ ਵਿਚਾਰ ਆ ਰਿਹਾ ਸੀ ਕਿ ਕਾਸ਼-ਇਨ੍ਹਾਂ ਨਾਲ ਚਾਚਾ ਜੀ ਤੇ ਫੁੱਫੜ ਜੀ ਆਏ ਹੁੰਦੇਮੈਂ ਉਨ੍ਹਾਂ ਨੂੰ ਘੰਟਾ ਭਰ ਬੈਠਾਉਣਾ ਸੀਦੱਸਣਾ ਸੀ-ਦੇਖੋ ਮੈਂ ਆਪਣੇ ਯਾਰਨਾਲ ਬੈਠੀ ਹਾਂਛੰਦੜਾਂ ਵਾਲੇ ਮਹਿੰਦਰ ਵਾਲਮੀਕ ਨਾਲਹੁਣ ਮੈਂ ਉਨ੍ਹਾਂ ਨਾਲ ਵਿਆਹ ਕਰਵਾ ਕੇ ਦਿਖਾਊਂਗੀਤੁਸੀਂ ਜਿਹੜਾ ਕਿਲਾ ਫਤਹਿ ਕਰਨ ਤੁਰੇ ਹੋ-ਉਹਦੀ ਤੁਹਾਡੇ ਸਾਹਮਣੇ ਹੀ ਮੈਂ ਇੱਟ ਨਾਲ ਇੱਟ ਖੜਕਾ ਦੇਣੀ ਹੈਵਿਚ-ਵਿਚ ਮੈਂ ਮੰਮੀ ਵੱਲ ਦੇਖ ਲੈਂਦੀ ਸੀਉਨ੍ਹਾਂ ਦੇ ਚਿਹਰੇ ਦਾ ਰੰਗ ਪਲ ਪਲ ਬਦਲ ਰਿਹਾ ਸੀਮੈਂ 15-20 ਮਿੰਟ ਉਨ੍ਹਾਂ ਦੀ ਪ੍ਰਵਾਹ ਨਹੀਂ ਕੀਤੀ ਸੀਆਪੇ ਉਡੀਕ ਕਰਕੇ ਚਲੇ ਜਾਣਗੇਜਦੋਂ ਮੈਂ ਮੰਮੀ ਵੱਲੋਂ ਦੱਸੀ ਥਾਂ ਤੇ ਵਿਆਹ ਹੀ ਨਹੀਂ ਕਰਵਾਉਣਾ ਸੀ ਤਾਂ ਫਿਰ ਦੇਖ ਦਿਖਾਵਾ ਕਾਸ ਲਈ ਕਰਨਾ ਸੀਮੈਂ ਇਸ ਸੰਬੰਧੀ ਮਹਿੰਦਰ ਨਾਲ ਕੋਈ ਗੱਲ ਨਹੀਂ ਕੀਤੀ ਸੀਬੱਸ ਇਹੀ ਕਿਹਾ ਸੀ ਕਿ ਮੇਰੇ ਰਿਸ਼ਤੇਦਾਰ ਸਨਇਨ੍ਹਾਂ ਨੂੰ ਕੋਈ ਕਾਹਲ ਨਹੀਂ ਹੋਵੇਗੀਮੈਂ ਗੱਲਾਂ ਦੀ ਲੜੀ ਨਹੀਂ ਤੋੜਣੀ ਚਾਹੁੰਦੀ ਸੀਆਪਣਾ ਮਜ਼ਾ ਕਿਰਕਿਰਾ ਨਹੀਂ ਕਰਨਾ ਚਾਹੁੰਦੀ ਸੀਇਸ ਤੋਂ ਜ਼ਿਆਦਾ ਇਹ ਵੀ ਸੀ ਕਿ ਮੈਂ ਬਾਹਰ ਬੈਠਿਆਂ ਨੂੰ ਖਿਝਾਉਣਾ ਚਾਹੁੰਦੀ ਸੀਬਾਹਰੋਂ ਫੇਰ ਸੁਨੇਹਾ ਆਇਆ ਸੀ ਤਾਂ ਮੈਂ ਲੈਟਰ ਪੈਡ ਤੇ ਪੈੱਨ ਫੜੀ ਕਾਹਲੀ-ਕਾਹਲੀ ਬਾਹਰ ਆ ਗਈ ਸੀਆਉਂਦਿਆਂ ਹੀ ਪੀਅਨ ਨੂੰ ਉ¤ਚੀ ਉ¤ਚੀ ਬੋਲਣ ਲੱਗੀ ਸੀ, ‘‘ਤੂੰ ਮੈਨੂੰ ਇਹਨਾਂ ਬਾਰੇ ਪਹਿਲਾਂ ਕਿਉਂ ਨ੍ਹੀਂ ਦੱਸਿਆ? ਇਨ੍ਹਾਂ ਨੂੰ ਚਾਹ ਵੀ ਪਿਲਾਈ ਕਿ ਨ੍ਹੀਂ?’’ ਪੀਅਨ ਨੇ ਅੱਗੋਂ ਕੋਈ ਜੁਆਬ ਨਹੀਂ ਦਿੱਤਾ ਸੀਉਹ ਤਾਂ ਸਬਰ ਦਾ ਘੁੱਟ ਭਰ ਗਿਆ ਸੀ

-----

ਮੰਮੀ ਮੈਨੂੰ ਉਠਾਲ ਕੇ ਬਾਹਰ ਲੈ ਗਏ ਸਨਮੈਨੂੰ ਮੇਰੀ ਪਸੰਦ ਬਾਰੇ ਪੁੱਛਿਆ ਸੀਇਸ ਗੱਲ ਦਾ ਤਾਂ ਮੈਨੂੰ ਪਹਿਲਾਂ ਹੀ ਪਤਾ ਲੱਗ ਗਿਆ ਸੀ ਕਿ ਮੁੰਡਾ ਸਿਵਲ ਹਸਪਤਾਲ ਵਿਚ ਅਸਿਸਟੈਂਟ ਲੱਗਾ ਹੋਇਆ ਸੀਦੇਖਣ-ਚਾਖਣ ਨੂੰ ਚੰਗਾ ਭਲਾ ਸੀਮੈਂ ਚਾਹੁੰਦੀ ਸੀ ਕਿ ਮੰਮੀ ਇਕ ਵਾਰ ਮਹਿੰਦਰ ਨੂੰ ਮਿਲ ਲੈਣਦੇਖ ਲੈਣਫੇਰ ਮੈਂ ਉਨ੍ਹਾਂ ਨੂੰ ਆਪਣੀ ਇਸ ਨਵੀਂ ਪਸੰਦ ਬਾਰੇ ਦੱਸ ਦਵਾਂਗੀਮੈਨੂੰ ਪਤਾ ਸੀ ਕਿ ਮਸਲਾ ਵਿਆਹ ਕਰਾਉਣ ਨਾਲ ਹੀ ਹੱਲ ਹੋਣਾ ਸੀਭਾਵੇਂ ਮੈਂ ਇਕਬਾਲ ਤੋਂ ਟੁੱਟਣ ਵੇਲੇ ਭਾਵੁਕ ਹੋ ਕੇ ਮੰਮੀ ਨੂੰ ਇਥੋਂ ਤੀਕ ਕਹਿ ਦਿੱਤਾ ਸੀ ਕਿ ਮੇਰੇ ਹੱਥਾਂ ਦੀਆਂ ਲਕੀਰਾਂ ਵਿਚੋਂ ਵਿਆਹ ਵਾਲੀ ਰੇਖਾ ਸਦਾ ਸਦਾ ਲਈ ਮਿੱਟ ਗਈ ਹੈ

-----

ਮੰਮੀ ਦੇ ਜ਼ੋਰ ਦੇਣ ਤੇ ਮੈਂ ਉਨ੍ਹਾਂ ਨੂੰ ਡਿਵਲਪਮੈਂਟ ਅਥਾਰਟੀ ਦੀ ਕੰਟੀਨ ਵਿਚ ਲੈ ਜਾ ਕੇ ਠੰਢਾ ਪਿਆਇਆ ਸੀਉਸ ਮੁੰਡੇ ਨੇ, ਜਿਸ ਦਾ ਨਾਂ ਸੁਭਾਸ਼ ਸੀ, ਮੇਰੀ ਪੋਸਟ, ਬੇਸਿਕ ਪੇਅ ਤੇ ਪਸੰਦਗੀਆਂ-ਨਾਪਸੰਦਗੀਆਂ ਬਾਰੇ ਪੁੱਛਿਆ ਸੀਉਹੀ ਮੇਰੇ ਕੋਲੋਂ ਪੁੱਛੀ ਗਿਆ ਸੀਮੈਂ ਉਸ ਕੋਲੋਂ ਕੁਝ ਨਹੀਂ ਪੁੱਛਿਆ ਸੀਅਜਿਹੀਆਂ ਪੁੱਛਾਂ-ਗਿੱਛਾਂ ਚੋਂ ਮੈਂ ਪੰਦਰਾਂ ਵੀਹ ਵਾਰ ਗੁਜ਼ਰ ਚੁੱਕੀ ਸੀਅਗਲੇ ਦੀ ਭਾਵਨਾ ਜਾਣ ਲੈਂਦੀ ਸੀਸੁਭਾਸ਼ ਮੈਨੂੰ ਦੂਜਿਆਂ ਨਾਲੋਂ ਸਿਆਣਾ ਲੱਗਾ ਸੀਉਸ ਮੈਨੂੰ ਕਿਹਾ ਸੀ, ‘‘ਜਦੋਂ ਅਸੀਂ ਪੜਦੇ ਹਾਂ ਤਾਂ ਸਾਡੇ ਵਿਚਾਰ ਹੋਰ ਹੀ ਤਰ੍ਹਾਂ ਦੇ ਹੁੰਦੇ ਆਜਦੋਂ ਅਸੀਂ ਜੌਬ ਕਰਦੇ ਆਂ ਤਾਂ ਅਕਸਰ ਸਾਡੀਆਂ ਪਰਾਏਓਰੀਟੀਆਂ ਬਦਲ ਜਾਂਦੀਆਂਜਦੋਂ ਅਸੀਂ ਪਿਆਰ ਕਰਦੇ ਆਂ ਸਾਡੀਆਂ ਭਾਵਨਾਵਾਂ ਹੋਰ ਹੁੰਦੀਆਂ ਆਂਵਿਆਹ ਸੰਬੰਧੀ ਹੋਰਇਹ ਚੇਂਜ ਤੁਸੀਂ ਵੀ ਮਹਿਸੂਸ ਕੀਤੀ ਹੋਵੇਗੀ?’’ ਮੈਂ ਹਾਂ’ ’ਚ ਸਿਰ ਹਿਲਾਇਆ ਸੀਫੇਰ ਉਸ ਪੁੱਛਿਆ ਸੀ, ‘‘ਕਾਲਜ ਵੇਲੇ ਤੁਹਾਡੀ ਖ਼ਵਾਹਿਸ਼ ਕੀ ਹੁੰਦੀ ਸੀ?’’ ਮੈਂ ਬੇਝਿਜਕ ਦੱਸ ਦਿੱਤਾ ਸੀ, ‘‘ਪ੍ਰੇਮ ਵਿਆਹ’’ ਉਸ ਅਗਾਂਹ ਪੁੱਛਿਆ ਸੀ, ‘‘ਹੁਣ?’’ ਮੈਂ ਕਿਹਾ ਸੀ, ‘‘ਕੋਈ ਸਮਝ ਨ੍ਹੀਂ ਪੈਂਦੀਮਨ ਦੋ ਚਿੱਤੀ ਚ ਪਿਆ ਰਹਿੰਦਾ’’ ਉਸ ਜਾਂਦਿਆਂ ਹੋਇਆਂ ਪੁੱਛਿਆ ਸੀ, ‘‘ਤੁਹਾਡੇ ਮੇਰੇ ਬਾਰੇ ਕੀ ਵਿਚਾਰ ਬਣੇ?’’

‘‘ਇਹ ਤਾਂ ਸੋਚ ਕੇ ਦੱਸਾਂਗੀ’’

‘‘ਕਿੰਨਾ ਕੁ ਚਿਰ ਵਿਚ?’’

‘‘ਤੁਹਾਨੂੰ ਕੋਈ ਕਾਹਲੀ ਤਾਂ ਨ੍ਹੀ?’’

‘‘ਕਾਹਲੀ ਮੈਨੂੰ ਨ੍ਹੀਂ, ਮੇਰੇ ਘਰਦਿਆਂ ਨੂੰ ਆ’’

‘‘ਇਧਰ ਵੀ ਉਹੀ ਹਾਲ ਆਮੈਨੂੰ ਆਪਣਾ ਮੋਬਾਇਲ ਨੰਬਰ ਲਿਖਾ ਦਿਓਮੈਂ ਤੁਹਾਨੂੰ ਇਕੱਲਿਆਂ ਨੂੰ ਮਿਲਣਾ ਚਾਹੁੰਦੀ ਹਾਂਤੁਹਾਨੂੰ ਕੋਈ ਅਬਜ਼ੈਕਸ਼ਨ ਤਾਂ ਨ੍ਹੀਂ?’’

‘‘ਬਿਲਕੁਲ ਨ੍ਹੀਂਸਾਡਾ ਪਰਿਵਾਰ ਮੌਡਰਨ ਆ’’

ਮੈਂ ਘੰਟੇ ਕੁ ਬਾਅਦ ਮੁੜ ਕੇ ਦਫ਼ਤਰ ਵਿਚ ਆਈ ਤਾਂ ਮਹਿੰਦਰ ਜਾ ਚੁੱਕੇ ਸਨਸ਼ਾਇਦ ਉਨ੍ਹਾਂ ਪਿੰਡ ਵਾਲੀ ਬਸ ਫੜ ਲਈ ਹੋਵੇਗੀਇਹ ਵੀ ਚੰਗਾ ਹੋਇਆ ਕਿ ਉਹ ਸ਼ਾਮ ਤੱਕ ਵਾਪਸ ਨਹੀਂ ਆਏਨਾ ਹੀ ਮੋਬਾਇਲ ਤੇ ਉਨ੍ਹਾਂ ਦਾ ਕੋਈ ਮੈਸਿਜ਼ ਮਿਲਿਆ ਸੀ

-----

ਮੰਮੀ ਨੇ ਦੋ ਤਿੰਨ ਵਾਰ ਇਸ ਰਿਸ਼ਤੇ ਬਾਰੇ ਪੁੱਛਿਆ ਸੀਉਹ ਇਸੇ ਗੱਲ ਤੇ ਜ਼ੋਰ ਦੇ ਰਹੇ ਸਨ ਕਿ ਸੁਭਾਸ਼ ਦੇ ਨੈਣ ਨਕਸ਼ ਤਿੱਖੇ ਸਨਉਹਦੀ ਨੌਕਰੀ ਚੰਗੀ ਸੀਉਨ੍ਹਾਂ ਦਾ ਘਰ ਦਾ ਮਕਾਨ ਸੀਸਭ ਤੋਂ ਵੱਡੀ ਗੱਲ-ਉਹ ਬਾਈ ਸੈਕਟਰ ਚ ਰਹਿੰਦੇ ਸਨਸੌ ਦੁੱਖ-ਸੁੱਖ ਚ ਕੰਮ ਆ ਸਕਦੇ ਸਨਮੈਂ ਉਨ੍ਹਾਂ ਨੂੰ ਕਿਹਾ ਸੀ ਕਿ ਉਹ ਕੁਝ ਚਿਰ ਇੰਤਜ਼ਾਰ ਕਰਨਉਨ੍ਹਾਂ ਆਪਣੀ ਗੱਲ ਤੇ ਜ਼ੋਰ ਦਿੰਦਿਆਂ ਹੋਇਆਂ ਕਿਹਾ ਸੀ, ‘‘ਹੁਣ ਮੈਥੋਂ ਹੋਰ ਇੰਤਜ਼ਾਰ ਨ੍ਹੀਂ ਹੋਣਾਤੂੰ ਸਾਡੇ ਬਾਰੇ ਸੋਚਣਾ ਛੱਡ ਦੇਸਾਡੇ ਕਰਕੇ ਆਪਣੀ ਜ਼ਿੰਦਗੀ ਨਾ ਖਰਾਬ ਕਰਤੂੰ ਆਪਣੇ ਬਾਰੇ ਸੋਚਹਰ ਚੀਜ਼ ਦਾ ਇਕ ਸਮਾਂ ਹੁੰਦਾਕੁਦਰਤ ਸਭ ਨੂੰ ਮੌਕਾ ਦਿੰਦੀ ਆਤੈਨੂੰ ਵੀ ਮੌਕਾ ਮਿਲਿਆ ਆਜੇ ਤੂੰ ਇਸ ਦਾ ਫ਼ਾਇਦਾ ਨਾ ਉਠਾਇਆ ਤਾਂ.... ਹੁਣ ਤੈਨੂੰ ਆਪਣੇ ਮਾਲਕ ਦੀ ਲੋੜ ਆਤੂੰ ਉਸ ਬਿਨਾਂ ਅਧੂਰੀ ਆਤੇਰਾ ਜਿਸਮ ਅਧੂਰਾ ਆਤੂੰ ਮੇਰੀ ਗੱਲ ਨੂੰ ਕਿਉਂ ਨ੍ਹੀਂ ਸਮਝਦੀ? ਮੈਂ ਤੇਰੀ ਦੁਸ਼ਮਣ ਨ੍ਹੀਂ ਆਂਮੈਂ ਤੇਰੀ ਮਾਂ ਹਾਂਤੈਨੂੰ ਹੁਣ ਮਰਦ ਦੀ ਲੋੜ ਆ-ਆਪਣੇ ਮਾਲਕ ਦੀ ਲੋੜ ਆਸਮਝੀ ਕਿ ਨ੍ਹੀਂ?’’ ਮਨ ਦੀ ਕਿਸੇ ਨੁੱਕਰ ਵਿਚੋਂ ਨਿਕਲਿਆ ਸੀ ਕਿ ਹਾਂ ਜਾਂ ਨਾਂਹ ਕਹਿਣ ਤੋਂ ਪਹਿਲਾਂ ਮਹਿੰਦਰ ਦੀ ਸਲਾਹ ਵੀ ਪੁੱਛ ਹੀ ਲਵਾਂਉਸ ਤੋਂ ਵੱਡਾ ਮੇਰਾ ਕੋਈ ਹਮਦਰਦੀ ਨਹੀਂ ਹੋ ਸਕਦਾ

------

ਇਨ੍ਹਾਂ ਸੋਚਾਂ, ਵਿਚਾਰਾਂ, ਜੱਕਾਂ ਤੱਕਾਂ ਵਿਚ ਪਈ ਦੀ ਅੱਖ ਲੱਗ ਗਈ ਸੀਅੱਧ ਸੁਰਤੀ ਦੀ ਅਵਸਥਾ ਚ ਮੈਨੂੰ ਭੁਚੱਕਾ ਜਿਹਾ ਪਿਆ ਸੀ ਜਿਵੇਂ ਇਕਬਾਲ ਨੇ ਕਿਹਾ ਸੀ, ‘‘ਗੁਰਲੀਨ ਕੌਰੇ-ਤੂੰ ਆਪਣੀ ਦੇਹ ਨੂੰ ਕਿਹੜੇ ਜੁਰਮਾਂ ਦੀ ਸਜ਼ਾ ਦੇ ਰਹੀ ਆਂਇਹਨੂੰ ਇਹਦੇ ਮਾਲਕ ਕੋਲ ਸੌਂਪ ਦੇ।...ਪਹਿਲਾਂ ਵੀ ਤੂੰ ਇਕ ਵਾਰੀ ਗ਼ਲਤੀ ਕੀਤੀ ਸੀਮੁੜ ਇਹੀ ਗ਼ਲਤੀ ਨਾ ਕਰੀਂਤੈਨੂੰ ਮਹਿੰਦਰ ਨੇ ਸਮਝਾਇਆ ਸੀ ਕਿ ਚੌਥੀ ਕੂੰਟ ਵੱਲ ਜਾ ਕੇ ਹੀ ਕੁਸ਼ ਹਾਸਿਲ ਕੀਤਾ ਜਾ ਸਕਦਾ’’ ਮੈਂ ਉਸੇ ਵੇਲੇ ਮੋਬਾਇਲ ਤੇ ਐਸ. ਐਮ. ਐਸ. ਕੀਤਾ ਸੀ

*****

ਸਮਾਪਤ

Friday, July 16, 2010

ਸ਼ਾਮ ਸਿੰਘ ( ਅੰਗ ਸੰਗ) - ਸਾਡੇ ਮਨ ਦਾ ਸਾਵਣ ਮਿੱਤਰੋ ਕਿਉਂ ਵਰ੍ਹਿਆ ਕਿਧਰੇ ਹੋਰ? - ਲੇਖ

ਸਾਡੇ ਮਨ ਦਾ ਸਾਵਣ ਮਿੱਤਰੋ ਕਿਉਂ ਵਰ੍ਹਿਆ ਕਿਧਰੇ ਹੋਰ?

ਲੇਖ

ਔੜਾਂ ਮਾਰੀ ਧਰਤੀ ਹੋਵੇ ਜਾਂ ਦਰਦਾਂ ਵਿੰਨ੍ਹਿਆਂ ਦਿਲ, ਦੋਹਾਂ ਦੀ ਸਥਿਤੀ ਵਿਚ ਬਹੁਤਾ ਫ਼ਰਕ ਨਹੀਂ ਹੁੰਦਾਧਰਤੀ ਦੁੱਖ ਚ ਤੜਪਦੀ ਅੰਦਰੋਂ ਬਾਹਰੋਂ ਸੁੱਕਦੀ ਅਤੇ ਸੁੰਗੜਦੀ ਦੇ ਸਭ ਚਿਹਰੇ ਤਿੜਕਦੇ ਹੋਏ ਕੁਰਲਾਉਂਦੇ ਲਗਦੇਐਨ ਇੰਜ ਹੀ ਦਰਦ ਦਾ ਮਾਰਿਆ ਦਿਲ ਚਿਹਰੇ ਨੂੰ ਮੁਰਝਾਈ ਹਾਲਤ ਵਿਚੋਂ ਬਾਹਰ ਨਿਕਲਣ ਦੀ ਆਗਿਆ ਨਹੀਂ ਦਿੰਦਾਧਰਤੀ ਨੂੰ ਪਾਣੀ ਦੀ ਜ਼ਰੂਰਤ ਹੁੰਦੀ ਹੈ ਜਿਸ ਨਾਲ ਉਸ ਦਾ ਸਾਰਾ ਤਨ-ਮਨ ਹਰਿਆਵਲ ਦੀ ਚਾਦਰ ਤੋਂ ਬਾਹਰ ਨਹੀਂ ਰਹਿੰਦਾਦਿਲ ਨੂੰ ਪ੍ਰੇਮ ਦੇ ਪਾਣੀ ਦੀ ਜ਼ਰੂਰਤ ਹੁੰਦੀ ਹੈ ਜਿਹੜਾ ਦਰਦ ਨੂੰ ਨੇੜੇ ਨਹੀਂ ਫਟਕਣ ਦਿੰਦਾ ਸਗੋਂ ਅਜਿਹਾ ਜਾਹੋ-ਜਲਾਲ ਪੈਦਾ ਕਰ ਦਿੰਦਾ ਹੈ ਜਿਸ ਨੂੰ ਦੇਖਿਆਂ ਕੋਈ ਵੀ ਹੈਰਾਨ ਹੋਏ ਬਿਨਾਂ ਨਹੀਂ ਰਹਿ ਸਕਦਾਜਦ ਸਾਵਣ ਆਉਂਦਾ ਹੈ ਤਾਂ ਔੜ ਨਹੀਂ ਰਹਿੰਦੀ ਅਤੇ ਜਦ ਪ੍ਰੇਮ ਦੀ ਮੇਹਰ ਹੁੰਦੀ ਹੈ ਤਾਂ ਦਰਦ ਨਹੀਂ ਰਹਿੰਦਾਇਹ ਦੋਵੇਂ ਹਾਲਤਾਂ/ ਅਵਸਥਾਵਾਂ/ ਸਟੇਜਾਂ ਕਦੇ ਕਦਾਈਂ ਵੱਖ ਵੱਖ ਧਰਤੀਆਂ ਵੀ ਹੰਢਾਉਂਦੀਆ ਹਨ ਅਤੇ ਸਾਦਾ/ ਮਨਚਲੇ ਦਿਲ ਵੀ

------

ਜਿਸ ਵੀ ਖੇਤਰ/ ਥਾਂ/ ਪਹਿਲੂ ਵਿਚ ਸਾਵਣ ਆਉਂਦਾ ਹੈ ਆਪਣਾ ਅਸਰ ਵਿਖਾਏ ਬਿਨਾ ਨਹੀਂ ਰਹਿੰਦਾਜਿੱਥੇ ਇਸ ਦੀ ਲੋੜ ਵੱਧ ਹੁੰਦੀ ਹੈ ਉੱਥੇ ਇਸ ਦੇ ਪ੍ਰਭਾਵ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਕਿਉਂਕਿ ਇਹ ਉਸ ਲੋੜ ਨੂੰ ਅਣਪੂਰਿਆਂ ਅਤੇ ਉਦਾਸ ਨਹੀਂ ਰਹਿਣ ਦਿੰਦਾਪਿਆਰ ਦੇ ਮਰਹਲਿਆਂ ਵਿਚ ਵੀ ਇੰਜ ਹੀ ਹੁੰਦਾ ਹੈ ਅਤੇ ਆਰਥਿਕ ਮਸਲਿਆਂ ਵਿਚ ਵੀਆਮ ਦੇਖਿਆ ਗਿਆ ਹੈ ਕਿ ਸਾਵਣ ਬਹੁਤੀ ਵਾਰ ਉੱਥੇ ਆਪਣੀ ਮੌਜੂਦਗੀ ਵੱਧ ਬਣਾਈ ਰੱਖਦਾ ਹੈ ਜਿੱਥੇ ਇਸ ਦੀ ਬਹੁਤੀ ਜ਼ਰੂਰਤ ਨਹੀਂ ਹੁੰਦੀ ਉੱਥੇ ਇਹ ਨੁਕਸਾਨ ਵੀ ਕਰਦਾ ਹੈ ਅਤੇ ਤਬਾਹੀ ਵੀਕਈ ਥਾਵਾਂ ਤੇ ਤਾਂ ਇਹ ਜਾਨਾਂ ਲੈਣ ਤੋਂ ਵੀ ਗੁਰੇਜ਼ ਨਹੀਂ ਕਰਦਾਕਈ ਵਾਰ ਤਾਂ ਅਜੇ ਪਹਿਲਾ ਪੈਰ ਹੀ ਰੱਖਦਾ ਹੈ ਕਿ ਹਾਲ ਪਾਹਰਿਆ ਮਚੇ ਬਿਨਾਂ ਨਹੀਂ ਰਹਿੰਦੀ

-----

ਮੌਨਸੂਨ ਦੇ ਰੂਪ ਵਿਚ ਆਇਆ ਸਾਵਣ ਤਪਦੀ ਧਰਤ ਵਾਸਤੇ ਠੰਢੀਆਂ-ਠਾਰ ਬੂੰਦਾਂ ਦੀ ਅਜਿਹੀ ਫ਼ੁਹਾਰ ਬਣਦਾ ਹੈ ਜਿਹੜੀ ਮੌਸਮ ਦੇ ਮਾਹੌਲ ਨੂੰ ਵੀ ਤਰੋ-ਤਾਜ਼ਾ ਕਰ ਦਿੰਦੀ ਹੈ ਅਤੇ ਤਨ-ਮਨ ਨੂੰ ਵੀਦਿਲ ਚ ਪਿਆਰ ਜਾਗਦਾ ਹੈ ਅਤੇ ਕਾਵਿਕਤਾ ਦਾ ਮਾਹੌਲਕਈ ਤਰ੍ਹਾਂ ਦੀਆਂ ਸੁਰੀਲੀਆਂ ਸੁਰਾਂ ਨਾਲ ਸਾਰਾ ਆਲਾ-ਦੁਆਲਾ ਸੁਰ ਵਿਚ ਵੀ ਹੋ ਜਾਂਦਾ ਹੈ ਅਤੇ ਅਜਿਹੇ ਅਨੋਖੇ / ਅਜੀਬ ਟਿਕਾਅ ਵਿਚ ਵੀ ਜਿਸ ਦੀ ਸਾਰ ਪਾਉਣੀ ਸੌਖੀ ਨਹੀਂ ਹੁੰਦੀਪਿਆਰ ਦਾ ਸਾਵਣ ਵੀ ਕ੍ਰਿਸ਼ਮੇ ਪੈਦਾ ਕਰਨ ਤੋਂ ਘੱਟ ਨਹੀਂ ਹੁੰਦਾਸਾਰੀਆਂ ਕੋਮਲ ਕਲਾਵਾਂ ਦਾ ਜਨਮ ਨਾ ਹੁੰਦਾ ਜੇ ਮੁਹੱਬਤ ਦੇ ਸਾਵਣ ਦੀ ਦਿਲਾਂ ਤੇ ਬਖਸ਼ਿਸ਼ ਨਾ ਹੁੰਦੀ

------

ਸਮਾਜਿਕ ਅਤੇ ਆਰਥਿਕ ਪਹਿਲੂਆਂ ਦੀ ਗੱਲ ਕਰਦਿਆਂ ਸਾਵਣ ਦਾ ਹਵਾਲਾ ਸ਼ਾਇਦ ਓਪਰਾ ਲੱਗੇ ਪਰ ਇਹ ਸੱਚ ਹੈ ਕਿ ਬਹੁਤੇ ਸਮਾਜਾਂ ਕੇਵਲ ਮੁੱਠੀ ਭਰ ਲੋਕ ਹੀ ਮੌਜਾਂ ਕਰਦੇ ਹਨ ਬਾਕੀਆਂ ਲਈ ਤਾਂ ਜੀਵਨ-ਕਟੀ ਕਰਨੀ ਵੀ ਸੌਖੀ ਨਹੀਂ ਕਿਉਂਕਿ ਜੀਵਨ ਦੇ ਹਾਸ਼ੀਏ ਅੰਦਰ ਉਨ੍ਹਾਂ ਨੂੰ ਰਹਿਣ ਹੀ ਨਹੀਂ ਦਿੱਤਾ ਜਾਂਦਾਹਾਸ਼ੀਏ ਤੋਂ ਬਾਹਰ ਰਹਿ ਰਹਿ ਕੇ ਇਨ੍ਹਾਂ ਲੋਕਾਂ ਨੂੰ ਮੌਜਾਂ ਦਾ/ ਸਹੂਲਤਾਂ ਦਾ/ ਸਾਵਣ ਦਾ ਚਿੱਤ-ਚੇਤਾ ਹੀ ਨਹੀਂ ਆਉਂਦਾਦੂਜੇ ਤਾਂ ਉਨ੍ਹਾਂ ਬਾਰੇ ਸੋਚਦੇ ਹੀ ਨਹੀਂਹਕੂਮਤਾਂ ਦੀ ਸੋਚ ਵਿਚ ਵੀ ਇਹ ਨਹੀਂ ਆਉਂਦੇ ਕਿਉਂਕਿ ਉਨ੍ਹਾਂ ਨੇ ਇਨ੍ਹਾਂ ਨੂੰ ਵਰਤਣ ਤੋਂ ਵੱਧ ਹੋਰ ਕੁੱਝ ਨਹੀਂ ਕਰਨਾ ਹੁੰਦਾਹਕੂਮਤਾਂ ਵੀ ਰੱਜਿਆਂ-ਪੁੱਜਿਆਂ ਨੂੰ ਹੋਰ ਰਜਾਉਣ ਅਤੇ ਖ਼ੁਸ਼ਹਾਲ ਬਣਾਉਣ ਵਿਚ ਹੀ ਲੱਗੀਆਂ ਰਹਿੰਦੀਆਂ ਹਨ ਕਿਉਂਕਿ ਇਹ ਭੁੱਲ ਕਰਨ ਵਾਸਤੇ ਉਨ੍ਹਾਂ ਨੂੰ ਬਹੁਤਾ ਤਰੱਦਦ ਨਹੀਂ ਕਰਨਾ ਪੈਂਦਾਉਨ੍ਹਾਂ ਗ਼ਰੀਬਾਂ ਨੂੰ ਕੌਣ ਪੁੱਛੇ ਜਿਨ੍ਹਾਂ ਨੂੰ ਸਾਵਣ ਦੀ ਫੁਹਾਰ ਤੱਕ ਦਾ ਪਤਾ ਨਹੀਂ ਲਗਦਾਇਕ ਵੀ ਕਿਣੀ ਉਨ੍ਹਾਂ ਤੇ ਨਹੀਂ ਵਰਸਦੀ –--

...........

ਝੀਲਾਂ ਉੱਤੇ ਵਰਸ ਰਹੇ ਨੇ ਅੱਜ ਤਾਂ ਬੱਦਲ਼ ਸਾਰੇ

ਸਾਡੇ ਮਨ ਦੇ ਮਾਰੂਥਲ ਨੂੰ ਇਕ ਵੀ ਕਿਣੀ ਨਾ ਠਾਰੇ

............

ਝੀਲ ਵਿਚ ਡਿਗਦੀਆਂ ਕਿਣੀਆਂ ਨੂੰ ਦੇਖ ਕੇ ਤਿੜਕੀ ਧਰਤੀ ਤਾਂ ਈਰਖਾ ਵੀ ਕਰੇਗੀ, ਔਖੀ ਵੀ ਹੋਵੇਗੀ ਪਰ ਕਰ ਕੁੱਝ ਨਹੀਂ ਸਕਦੀਏਹੀ ਗੱਲ ਹਿੰਦੀ ਦਾ ਕਵੀ ਸ਼ਾਕਿਰ ਸ਼ਾਇਦ ਏਸ ਤਰ੍ਹਾਂ ਕਹਿ ਰਿਹੈ --

...........

ਝੀਲ ਪਰ ਪਾਨੀ ਬਰਸਤਾ ਹੈ ਹਮਾਰੇ ਦੇਸ਼ ਮੇਂ

ਖੇਤ ਪਾਨੀ ਕੋ ਤਰਸਤਾ ਹੈ ਹਮਾਰੇ ਦੇਸ਼ ਮੇਂ

------

ਜਦ ਗ਼ਰੀਬ ਦੇ ਹਿੱਸੇ ਦਾ ਸਾਵਣ ਕਿਧਰੇ ਹੋਰ ਹੋਰ ਜਾ ਵਰ੍ਹਦਾ ਹੈ ਤਾਂ ਉਸ ਦਾ ਦਿਲ ਦੁਖੇ ਬਿਨਾਂ ਰਹਿ ਹੀ ਨਹੀਂ ਸਕਦਾਕੁਦਰਤੀ ਸਾਵਣ ਦੀ ਤਾਂ ਮਰਜ਼ੀ ਹੈ, ਉਸ ਦਾ ਵਿਗਿਆਨਕ ਬੰਧਨ ਹੈ ਪਰ ਹਕੂਮਤਾਂ ਦਾ ਸਾਵਣ ਤਾਂ ਲੋਕਾਂ ਦੇ ਪ੍ਰਤੀਨਿਧਾਂ ਦੇ ਹੱਥ ਹੈ ਜਿਸ ਨੂੰ ਲੋਕ-ਪੱਖੀ ਵੀ ਬਣਾਇਆ ਜਾਣਾ ਚਾਹੀਦਾ ਹੈ ਅਤੇ ਗ਼ਰੀਬ-ਪੱਖੀ ਵੀਅਜਿਹਾ ਨਾ ਹੋਣ ਦੇ ਸਿੱਟੇ ਕਦੇ ਵੀ ਚੰਗੇ ਨਹੀਂ ਨਿਕਲ ਸਕਦੇਪਰ ਇਹ ਦੋਵੇਂ ਸਵਾਲ ਦਿਲ ਵਿਚ ਬਲਦੇ ਤਾਂ ਜ਼ਰੂਰ ਰਹਿਣਗੇ

....

ਮਰਜ਼ੀ ਨਾਲ ਵਸੇ ਸਾਵਣ ਤਾਂ, ਲਾਈਏ ਕਿਉਂ ਐਵੇਂ ਜ਼ੋਰ

ਸਾਡੇ ਮਨ ਦਾ ਸਾਵਣ ਮਿੱਤਰੋ, ਕਿਉਂ ਵਰ੍ਹਿਆ ਕਿਧਰੇ ਹੋਰ

*****

ਤੰਦੂਏ ਜਾਲ ਦੀ ਕਰਾਮਾਤ

ਕਹਿੰਦੇ ਨੇ ਦੇਸ਼ ਵਿਕਸਤ ਹੋ ਗਏ, ਤਰੱਕੀਆਂ ਕਰ ਗਏ, ਗਿਆਨ ਦੇ ਅੰਬਰ ਤੇ ਜਾ ਪਹੁੰਚੇ, ਸਾਗਰ ਤਰ ਲਏ, ਧਰਤੀਆਂ ਗਾਹ ਲਈਆਂ ਅਤੇ ਅਸਮਾਨਾਂ ਤੇ ਉਡਾਰੀਆਂ ਭਰਨ ਲੱਗ ਪਏਪਰ ਸਵਾਲ ਇਹ ਹੈ ਕਿ ਸੋਚ, ਸੂਝ ਵੀ ਤਾਰੂ ਹੋਈ ਕਿ ਨਹੀਂ? ਵਿਚਾਰ ਵੀ ਅੰਬਰ ਤੱਕ ਪਹੁੰਚੇ ਕਿ ਨਹੀਂ? ਬੁੱਧੀ ਨੇ ਲੋਅ ਕੀਤੀ ਕਿ ਨਹੀਂ? – ਨਹੀਂ, ਨਹੀਂ ਅਤੇ ਨਹੀਂ, ਕਿਉਂਕਿ ਅਜੇ ਵੀ ਤੰਦੂਏ (ਆਕਟੋਪਸ) ਨੇ ਇਨ੍ਹਾਂ ਨੂੰ ਵਹਿਮ, ਭਰਮ ਅਤੇ ਅਗਿਆਨ ਨੂੰ ਪਾਰ ਨਹੀਂ ਕਰਨ ਦਿੱਤਾਜਿਸ ਤਰ੍ਹਾਂ ਫੀਫਾ ਦੇ ਮੈਚਾਂ ਬਾਰੇ ਤੰਦੂਆਂ / ਤੋਤਾ ਭਵਿੱਖਬਾਣੀਆਂ ਕਰਦੇ ਰਹੇ ਤਿਵੇਂ ਹੀ ਵਿਕਸਤ ਦੇਸ਼ਾਂ ਦੇ ਲੋਕ ਉਸਨੂੰ ਮੰਨਦੇ ਰਹੇਕਮਾਲ ਇਹ ਕਿ ਤੰਦੂਏ ਦਾ ਇਹ ਤੰਦੂਆ ਜਾਲ ਦੁਨੀਆਂ ਦੇ ਹਨੇਰੇ ਕੋਨਿਆਂ ਤੱਕ ਵੀ ਜਾ ਫ਼ੈਲਿਆ / ਪਹੁੰਚਿਆਹਰ ਕੋਈ ਤੰਦੂਏ / ਤੋਤੇ ਦੀ ਹੀ ਰਟ ਲਗਾਉਂਦਾ ਮਿਲਿਆਏਨੀ ਅਨਪੜ੍ਹਤਾ ਅਤੇ ਏਨੀ ਜ਼ਹਾਲਤ ਕਿ ਅਜੇ ਵੀ ਵਹਿਮਭਰਮ ਅਤੇ ਅੰਧ ਵਿਸ਼ਵਾਸ, ਬੁੱਧ-ਵਿਵੇਕ ਨੂੰ ਠਿੱਬੀ ਲਾਉਣ ਤੋਂ ਬਾਜ਼ ਨਹੀਂ ਆਏ

-----

ਤੰਦੂਏ ਦੀ ਕਮਾਲ ਇਹ ਹੋਈ ਕਿ ਉਸਦੀ ਹਰੇਕ ਭਵਿੱਖਬਾਣੀ ਸਹੀ ਹੁੰਦੀ ਚਲੀ ਗਈ ਜਿਸ ਨੂੰ ਵਿਕਸਤ ਲੋਕਸੱਚ ਕਰਕੇ ਨਮਸਕਾਰ ਕਰਦੇ ਰਹੇਸਵਾਲ ਇਹ ਪੈਦਾ ਹੁੰਦਾ ਹੈ ਕਿ ਕੀ ਇਸ ਤਰ੍ਹਾਂ ਦੀਆਂ ਜਾਨਵਰੀ ਭਵਿੱਖਬਾਣੀਆਂ ਤੇ ਯਕੀਨ ਕਰਨਾ ਹੈ ਕਿ ਨਹੀਂ, ਕਰਨਾ ਬਣਦਾ / ਚਾਹੀਦਾ ਹੈ ਕਿ ਨਹੀਂ? ਚੰਗਾ ਹੋਵੇ ਜੇ ਤਰਕ ਨਾਲ ਗੱਲ ਕਰਨ ਵਾਲੇ ਸਾਡੇ ਤਰਕਸ਼ੀਲ ਮੈਦਾਨ ਵਿਚ ਆਉਣ ਅਤੇ ਇਸ ਤਰ੍ਹਾਂ ਦੇ ਪਾਖੰਡਾਂ ਦਾ ਪਰਦਾ ਫ਼ਾਸ਼ ਕਰਨ

.........

ਕਾਵਿ ਟੋਟਕੇ

ਭਵਿੱਖਬਾਣੀ ਦੇ ਮੋਢ੍ਹੇ ਚੜ੍ਹਕੇ, ਤੰਦੂਆ ਬਣ ਗਿਆ ਨਾਢੂ।

ਹੱਥ ਦੀ ਕਰਨ ਸਫ਼ਾਈ ਏਥੇ, ਜਾਦੂਗਰ ਕਰਦੇ ਜਾਦੂ।

ਕਰਾਮਾਤ ਨਹੀਂ ਹੁੰਦੀ ਕੋਈ ਇਹ ਗੱਲ ਐਵੇਂ ਵਾਧੂ।

ਰੋਕਿਆ ਨਾ ਜੇ ਗਿਆ ਏਸ ਨੂੰ, ਸਮਿਆਂ ਤੇ ਹੋ ਜਾਊ ਲਾਦੂ।

ਕਹਿਣਗੇ ਕੱਲ੍ਹ ਦੇ ਪੁੱਤ-ਪੋਤਰੇ, ਇਹ ਗੱਲ ਕਹਿ ਗਿਆ ਦਾਦੂ।


Thursday, July 15, 2010

ਬਲਜੀਤ ਬਾਸੀ - ਸਾਡਾ ਮਾਰਕੋਨੀ - ਯਾਦਾਂ

ਸਾਡਾ ਮਾਰਕੋਨੀ

ਯਾਦਾਂ

ਸਾਡੇ ਪੁਰਾਣੇ ਘਰ ਦੇ ਦਲਾਨ ਦੀ ਉਰਲੀ ਕੰਧ ਨਾਲ ਕੰਧ ਜਿੱਡਾ ਹੀ ਇਕ ਸੰਦੂਕ ਲੱਗਾ ਹੁੰਦਾ ਸੀਨਿੱਕੇ ਹੁੰਦਿਆਂ ਮੈਂ ਜਦ ਵੀ ਇਸ ਸੰਦੂਕ ਦਾ ਹੇਠਲਾ ਖਾਨਾ ਖੋਲ੍ਹਣਾ, ਸਾਹਮਣੇ ਟਰੰਕ ਦਾ ਟਰੰਕ ਇਕ ਲੱਕੜ ਦਾ ਬਕਸਾ ਪਿਆ ਦਿਸਦਾ ਸੀਰਜਾਈਆਂ, ਤਲਾਈਆਂ, ਖੇਸਾਂ, ਸਰਹਾਣਿਆਂ ਦੀਆਂ ਬੇਅੰਤ ਤਹਿਆਂ ਦੀ ਗੁਦਗਦਾਹਟ ਉਪਰ ਝੂਲਦਾ ਇਹ ਬਕਸਾ ਰੇਡੀਓ ਅਖਵਾਉਂਦਾ ਸੀਇਹ ਘਰ ਦੇ ਹੋਰ ਜੰਤਰਾਂ ਚਿਮਟੇ ਭੂਕਨੇ ਆਦਿ ਨਾਲੋਂ ਵੱਖਰਾ ਹੀ ਸੀ ਕਿਉਂਕਿ ਇਸ ਵਿੱਚ ਕਿੰਨੇ ਸਾਰੇ ਡੂਡਣੇ ਜਿਹੇ, ਗੱਭੇ ਸ਼ੀਸ਼ਾ ਤੇ ਪਾਸੇ ਜਾਲ਼ੀ ਲੱਗੇ ਹੋਏ ਸਨਇਹ ਸਭ ਨਗ ਇਸ ਨੂੰ ਅਦਭੁੱਤ ਤੇ ਵਚਿੱਤਰ ਆਭਾ ਬਖ਼ਸ਼ ਰਹੇ ਸਨਮੈਂ ਦਾਅ ਲਗਦੇ ਇਕ ਢੈਂਚੇ ਜਿੱਡੇ ਡੂਡਣੇ ਨੂੰ ਦਵਾ ਸ਼ਟ ਗੇੜਾ ਦੇ ਦੇਣਾ ਜਿਸ ਨਾਲ ਇਸਦੇ ਸ਼ੀਸ਼ੇ ਵਿਚੋਂ ਝਾਕਦੀ ਸੂਈ ਏਧਰ ਉਧਰ ਲਰਜ਼ਣ ਲਗਦੀ ਸੀਬਾਅਦ ਵਿੱਚ ਪਤਾ ਲੱਗਾ ਕਿ ਇਸ ਜੁਗਾੜ ਨਾਲ ਰੇਡੀਓ ਦੇ ਸਟੇਸ਼ਨ ਬਦਲੇ ਜਾਂਦੇ ਹਨਇਹ ਛੇੜ-ਛਾੜ ਕਰਕੇ ਮੇਰੇ ਅੰਦਰ ਅਜੀਬ ਸੁਖਦ ਤਰਬਾਂ ਛਿੜ ਜਾਂਦੀਆਂ ਜਿਸਦਾ ਸੁਭਾਗ ਪਿੰਡ ਵਿੱਚ ਸਿਰਫ਼ ਮੈਨੂੰ ਹੀ ਹਾਸਿਲ ਸੀ

-----

ਸਾਡੇ ਭਾਪਾ ਜੀ ਦੇਸ਼ ਦੀਆਂ ਕਈ ਕੱਪੜਾ ਮਿੱਲਾਂ ਵਿੱਚ ਵੀਵਿੰਗ ਮਾਸਟਰ ਰਹਿ ਚੁੱਕੇ ਸਨਪਿਛਲੀ ਸਦੀ ਦੇ ਪੰਜਾਹਵਿਆਂ ਵਿੱਚ ਉਹ ਫਗਵਾੜੇ ਦੀ ਮਸ਼ਹੂਰ ਜਗਤਜੀਤ ਕਾਟਨ ਮਿੱਲ ਵਿੱਚ ਇਹੋ ਨੌਕਰੀ ਕਰਦੇ ਸਨਸਾਡੇ ਭਾਪਾ ਜੀ ਬੜੀ ਸਾਫ਼ ਨੀਅਤ ਵਾਲੇ, ਕੰਮ ਚ ਨਿਪੁੰਨ ਪਰ ਗਰਮ ਸੁਭਾਅ ਦੇ ਸਨਉਹ ਪ੍ਰੋਫੈਸਰ ਪੂਰਨ ਸਿੰਘ ਦੇ ਸੰਕਲਪਿਤ ਕਿਸੇ ਦੀ ਟੈਂਅ ਨਾ ਮੰਨਣ ਵਾਲੇ ਪੰਜਾਬੀ ਸਨਉਨ੍ਹਾਂ ਇਸ ਪ੍ਰੋਫੈਸਰ ਦੀ ਕਥਨੀ ਤੇ ਖਰੇ ਉਤਰਨ ਲਈ ਕਈ ਵਾਰੀ ਰੋਟੀ ਰੋਜ਼ੀ ਨੂੰ ਲੱਤ ਮਾਰੀਦਰਜਣ ਭਰ ਕੱਪੜਾ ਮਿੱਲਾਂ ਵਿੱਚੋਂ ਇਸੇ ਲਈ ਨੌਕਰੀ ਤੋਂ ਹੱਥ ਧੋਤੇ ਕਿਉਂਕਿ ਉਹ ਕਿਸੇ ਨਾਂ ਕਿਸੇ ਕਾਰਨ ਆਪਣੇ ਸੀਨੀਅਰ ਨਾਲ ਪੰਗਾ ਲੈ ਲੈਂਦੇ ਸਨ ਤੇ ਬੋਰੀਆ-ਬਿਸਤਰਾ ਚੱਕ ਕੇ ਪਿੰਡ ਆ ਬਹਿੰਦੇ ਸਨਫਗਵਾੜੇ ਦੀ ਮਿੱਲ ਵਿੱਚ ਅੰਗਰੇਜ਼ ਅਫਸਰ ਨਾਲ ਆਢਾ ਲਾ ਲਿਆ ਤੇ ਇਸ ਵਾਰੀ ਬੋਰੀਏ ਬਿਸਤਰੇ ਵਿੱਚ ਫਗਵਾੜਿਓਂ ਖਰੀਦਿਆ ਰੇਡੀਓ ਵੀ ਬੰਨ੍ਹ ਲਿਆਏ

-----

ਪਿੰਡ ਆ ਕੇ ਸਾਡੀ ਮਾਂ ਨੇ ਇਹ ਰੇਡੀਓ ਸੰਦੂਕ ਦੇ ਅੰਦਰ ਤਾੜ ਦਿੱਤਾਮੈਨੂੰ ਖਿਝ ਚੜ੍ਹਨੀ ਕਿ ਇਹ ਚਾਪੜ ਜਿਹਾ ਬੋਲਦਾ ਨਹੀਂ ਭਾਵੇਂ ਪਤਾ ਲੱਗ ਗਿਆ ਸੀ ਕਿ ਇਸਦੀ ਬੋਲਤੀ ਬਿਜਲੀ ਨਾਲ ਹਰਕਤ ਵਿੱਚ ਆਉਂਦੀ ਹੈ ਤੇ ਬਿਜਲੀ ਤਾਂ ਪਿੰਡ ਵਿੱਚ ਆਈ ਹੀ ਨਹੀਂ ਸੀਮੈਂ ਕਈ ਵਾਰੀ ਆਪਣੇ ਬੇਲੀਆਂ ਮੱਖਣ, ਠੇਲਾ, ਟਿੱਡਾ, ਬਾਗੀ ਵਰਗਿਆਂ ਤੇ ਟੌਅਰ ਜਮਾਉਣ ਲਈ ਉਨ੍ਹਾਂ ਨੂੰ ਘਰ ਚ ਲਿਆ ਕੇ ਇਸ ਬਾਬੇ ਦੇ ਦਰਸ਼ਨ ਕਰਾਉਣੇ ਤੇ ਦੱਸਣਾ ਕਿ ਇਸ ਵਿੱਚ ਬੰਦ ਕੀਤੇ ਬੰਦੇ ਬੋਲਦੇ ਹਨਉਨ੍ਹਾਂ ਆਖਣਾ ਬੁਲਾ ਕੇ ਦਿਖਾਜਦ ਉਨ੍ਹਾਂ ਨੂੰ ਬਿਜਲੀ ਵਾਲਾ ਭੇਤ ਦੱਸਣਾ ਤਾਂ ਉਨ੍ਹਾਂ ਨੂੰ ਬੜੀ ਨਮੋਸ਼ੀ ਹੋਣੀਰੇੜੂਆ ਤਾਂ ਉਨ੍ਹਾਂ ਨੇ ਪਹਿਲਾਂ ਦੇਖਿਆ ਹੋਇਆ ਸੀ ਜੋ ਲਊਡਸਪੀਕਰ ਲਈ ਪ੍ਰਚੱਲਿਤ ਲਫਜ਼ ਸੀਤਵਿਆਂ ਤੋਂ ਬਿਨਾਂ ਵੀ ਕੋਈ ਰੇੜੂਆ ਹੋ ਸਕਦਾ ਹੈ, ਇਹ ਉਨ੍ਹਾਂ ਲਈ ਨਵੀਂ ਗੱਲ ਸੀਮੈਂ ਦੇਖਣਾ ਕਿ ਮੇਰੇ ਮੂੰਹੋਂ ਘਰੋੜ ਕੇ ਬੋਲਿਆ ਸਹੀ ਸ਼ਬਦ 'ਰੇਡੀਓ' ਸੁਣ ਕੇ ਉਨ੍ਹਾਂ ਦਾ ਮੂੰਹ ਲਮਕ ਜਾਂਦਾ ਸੀ

-----

ਸਾਡੀ ਮਾਂ ਨੇ ਕਈ ਵਾਰੀ ਜਦ ਕੋਈ ਰਜਾਈ ਜਾਂ ਖੇਸ ਵਗੈਰਾ ਕੱਢਣੇ ਹੁੰਦੇ ਤਾਂ ਇਸ ਰੇਡੀਓ ਨੂੰ ਚੁਕਵਾਉਣ ਲਈ ਮੈਂ ਵੀ ਹੱਥ ਪਵਾਉਣਾਇਹ ਦੈਂਗੜਾ ਜਿਹਾ ਮਸੀਂ ਬਾਰੀ ਵਿਚੀਂ ਟੇਢਾ ਮੇਢਾ ਕਰਕੇ ਲੰਘਾਈਦਾ ਸੀਮਾਂ ਕਪੜਿਆਂ ਦੀ ਖਾਣ ਪੁੱਟ ਰਹੀ ਹੁੰਦੀ ਤੇ ਮੈਂ ਮੌਕਾ ਲਗਦੇ ਹੀ ਰੇਡੀਓ ਨੂੰ ਪਿਛਿਓਂ ਖੋਲ੍ਹ ਕੇ ਇਸਦਾ ਅੰਦਰਲਾ ਤਾਣਾਪੇਟਾ ਦੇਖਣ ਲੱਗ ਪੈਣਾਕਿੰਨੀਆਂ ਸਾਰੀਆਂ ਲਾਟੂਨੁਮਾ ਸ਼ੀਸ਼ੀਆਂ ਜਿਹੀਆਂ ਦੇਖ ਕੇ ਸੋਚਣਾ ਕਿ ਏਹੀ ਆਦਮੀ ਹੁੰਦੇ ਹੋਣਗੇ ਜੋ ਬਿਜਲੀ ਦੀ ਛੋਹ ਲਗਦੇ ਹੀ ਬੋਲਣ ਲੱਗ ਪੈਂਦੇ ਹੋਣਗੇਮਾਂ ਨੇ ਝਿੜਕਣਾ ਕਿ ਜੇ ਇਸਨੂੰ ਸੱਟ-ਫੇਟ ਲੱਗ ਗਈ ਜਾਂ ਕੋਈ ਨਾੜ ਹਿੱਲ ਗਈ ਤਾਂ ਇਹ ਆਦਮੀ ਬੋਲਣ ਜੋਗੇ ਨਹੀਂ ਰਹਿਣੇ

-----

ਫਿਰ ਜਦ ਸਾਡੇ ਪਿੰਡ ਬਿਜਲੀ ਆਈ ਤਾਂ ਸਾਡੇ ਪਿੰਡ ਸਭ ਤੋਂ ਪਹਿਲਾਂ ਜਿਨਾਂ ਨੂੰ ਆਕਾਸ਼ਬਾਣੀ ਹੋਈ ਉਹ ਵਡਭਾਗੇ ਅਸੀਂ ਸਾਂਘਰ ਵਿੱਚ ਪਏ ਇਕ ਢਿਚਕੂੰ-ਢਿਚਕੂੰ ਮੇਜ਼ ਉਤੇ ਚਾਦਰ ਵਿਛਾ ਕੇ ਤੇ ਰੇਡੀਓ ਨੂੰ ਸੰਦੂਕ ਦੀ ਕੈਦ ਚੋਂ ਕਢਕੇ ਇਸ ਉਤੇ ਸੁਸ਼ੋਭਿਤ ਕਰ ਦਿੱਤਾ ਗਿਆਚਾਲੂ ਕਰਨ ਪਿਛੋਂ ਜਿਉਂ ਹੀ ਸਾਡਾ ਘਰ ਆਕਾਸ਼ਬਾਣੀ ਨਾਲ ਗੂੰਜਿਆ, ਸਾਡੇ ਘਰ ਦਾ ਦਲਾਨ, ਵਰਾਂਡਾ, ਵਿਹੜਾ, ਕੋਠਾ ਤੇ ਗਲੀ ਲੋਕਾਂ ਨਾਲ ਸੁਣ ਜਾ ਸੁਣ ਜਾ ਹੋ ਗਏਪਿੰਡ ਵਿੱਚ ਸਾਡੀ ਚੜ੍ਹਤ ਮਚ ਗਈਸਾਡਾ ਘਰ ਰੋਜ਼ ਲੋਕਾਂ ਨਾਲ ਭਰ ਜਾਣਾ, ਖ਼ਾਸ ਤੌਰ ਤੇ ਸ਼ਾਮ ਨੂੰ ਖ਼ੂਬ ਰੌਣਕ ਹੋਣੀਉਦੋਂ ਲੋਕ ਆਮ ਤੌਰ ਤੇ ਸ਼ਾਮ ਨੂੰ ਦਿਹਾਤੀ ਪ੍ਰੋਗਰਾਮ ਹੀ ਸੁਣਦੇ ਹੁੰਦੇ ਸਨ ਜਿਸ ਵਿੱਚ ਠੰਢੂ ਰਾਮ, ਕੰਮੇਦਾਨ ਤੇ ਮੁਨਸ਼ੀ ਜੀ ਦੇ ਟੋਟਕੇ ਸੁਣ ਸੁਣ ਕੇ ਲੋਕ ਖ਼ੁਸ਼ ਹੋ ਜਾਂਦੇਜਾਂ ਫਿਰ ਸੁਰਿੰਦਰ ਕੌਰ ਪ੍ਰਕਾਸ਼ ਕੌਰ ਦੇ ਗਾਣੇ ਆਉਂਦੇਇਕ ਵਾਰੀ ਅਮਰਜੀਤ ਠੇਲੇ ਨਾਲ ਖੁੱਤੀ ਵਿੱਚ ਠੀਕਰੀਆਂ ਖੇਲਦਿਆਂ ਮੈਂ ਸਾਰੀਆਂ ਠੀਕਰੀਆਂ ਹਾਰ ਗਿਆਕੀ ਨਿਕਾਰੀ ਚੀਜ਼ ਠੀਕਰੀਆਂ ਹੁੰਦੀਆਂ ਹਨ, ਟੁੱਟੇ ਭੱਜੇ ਮਿੱਟੀ ਦੇ ਭਾਂਡਿਆਂ ਦੇ ਟੁਕੜੇ ਪਰ ਉਨ੍ਹਾਂ ਦਿਨਾਂ ਵਿੱਚ ਉਹ ਵੀ ਦੁਰਲੱਭ ਹੀ ਸਨਅਮਰਜੀਤ ਠੇਲੇ ਨੇ ਮੈਨੂੰ ਪੇਸ਼ਕਸ਼ ਕੀਤੀ ਕਿ ਜੇ ਮੈਂ ਉਸਨੂੰ ਆਪਣੇ ਰੇਡੀਓ ਤੋਂ "ਤੈਨੂੰ ਦੇਵਾਂਗੇ ਪੰਜ ਪਤਾਸ਼ੇ ਕਿ ਮੁਣਸ਼ੀ ਖ਼ਤ ਲਿਖਦੇ" ਗਾਣਾ ਸੁਣ ਲੈਣ ਦੇਵਾਂਗਾ ਤਾਂ ਉਹ ਮੈਨੂੰ ਸਾਰੀਆਂ ਜਿੱਤੀਆਂ ਹੋਈਆਂ ਠੀਕਰੀਆਂ ਵਾਪਿਸ ਕਰ ਦੇਵੇਗਾਮੇਰੇ ਲਈ ਉਦੋਂ ਠੀਕਰੀਆਂ ਕਿਹੜੀਆਂ ਪਤਾਸ਼ਿਆਂ ਤੋਂ ਘਟ ਸਨਲੱਭਣ ਲਈ ਹੋਰ ਢੇਰਾਂ ਕੂੜਿਆਂ ਦੀ ਫੋਲਾਫਾਲੀ ਕਰਨੀ ਪੈਣੀ ਸੀਮੈਂ ਮੰਨ ਗਿਆਉਸਨੇ ਮੈਨੂੰ ਸਾਰੀਆਂ ਜਿੱਤੀਆਂ ਠੀਕਰੀਆਂ ਮੋੜ ਦਿੱਤੀਆਂਇਸ ਤਰਾਂ ਰੇਡੀਓ ਦਾ ਮੈਨੂੰ ਵਿੱਤੀ ਲਾਭ ਤਾਂ ਹੋਇਆ ਪਰ ਰੇਡੀਓ ਦੀ ਐਂਠ ਕਾਰਨ ਖੁੱਤੀ ਦੀ ਖੇਡ ਵਿੱਚ ਮੈਂ ਕਦੇ ਤਾਕ ਨਾ ਹੋ ਸਕਿਆ ਹੌਲੀ-ਹੌਲੀ ਸਾਡੇ ਰੇਡੀਓ ਦੀ ਧਾਂਕ ਮੰਦੀ ਪੈਣ ਲੱਗ ਪਈਘਰੋ-ਘਰੀ ਰੇਡੀਓ ਆਉਣ ਲੱਗ ਪਏ ਸਨਲੋਕ ਦੂਜਿਆਂ ਦੀ ਟੈਂ ਤੇ ਦੂਜੇ ਦੇ ਰੇਡੀਓ ਦੀ ਟੈਂ ਟੈਂ ਕਿੰਨਾ ਕੁ ਚਿਰ ਜਰ ਸਕਦੇ ਸਨ!

-----

ਸਾਡਾ ਘਰ ਪਿੰਡ ਦੀ ਲੰਮੀ ਬੀਹੀ ਜੋ ਅਖੀਰ ਦੋ ਹਿਸਿਆਂ ਚ ਪਾਟਦੀ ਸੀ, ਦੀ ਚੜ੍ਹਦੀ ਸ਼ਾਖਾ ਦੇ ਸਿਰੇ ਤੇ ਸੀਦਰਅਸਲ ਇਹ ਇਕ ਵਿੱਚ ਦੋ ਘਰ ਸਨਬਾਹਰਲਾ ਦਰਵਾਜ਼ਾ ਇਕ ਸੀ ਤੇ ਫਿਰ ਇਕ ਸਾਂਝਾ ਤਿਕੋਨਾ ਵਿਹੜਾ, ਇਕ ਸਾਂਝਾ ਵਰਾਂਡਾ, ਇਕ ਲੱਕੜ ਦੀ ਵਿੰਗ ਤੜਿੰਗੀ ਪੌੜੀ ਤੇ ਅੱਗੇ ਆਪੋ ਆਪਣੇ ਇਕ ਇਕ ਦਲਾਨ ਤੇ ਅੱਗੇ ਕੋਠੜੀਆਂਇੱਕ ਘਰ ਸਾਡਾ ਤੇ ਇਕ ਸਾਡੇ ਥੋੜਾ ਦੂਰੋਂ ਲਗਦੇ ਚਾਚਾ ਜੀ ਦਾ ਸੀਅਜਿਹੇ ਘਰ ਨੂੰ ਅਮਰੀਕਾ ਵਿੱਚ ਡੂਪਲੈਕਸ ਕਿਹਾ ਜਾਂਦਾ ਹੈ ਤੇ ਉਨ੍ਹਾਂ ਦਿਨਾਂ ਵਿੱਚ ਪਿੰਡ ਵਿੱਚ ਸਾਡੀ ਸ਼ਾਨ ਅਮਰੀਕੀਆਂ ਨਾਲੋਂ ਘਟ ਤਾਂ ਨਹੀਂ ਸੀਸਾਡੇ ਡੂਪਲੈਕਸ ਵਿੱਚ ਪਿੰਡ ਦੇ ਹੋਰ ਘਰਾਂ ਨਾਲੋਂ ਅਲੋਕਾਰ ਗੱਲ ਇਹ ਸੀ ਕਿ ਇਸ ਵਿੱਚ ਵਰਾਂਡੇ ਬਰਾਜਮਾਨ ਸਨ ਜਿਸ ਕਰਕੇ ਪਹਿਲੀਆਂ ਚ ਲੋਕ ਸਾਨੂੰ ਬਰਾਂਡਿਆਂ ਵਾਲੇ ਸੱਦਦੇ ਸਨਸਾਡੇ ਚਾਚਾ ਜੀ ਸਕੂਲ ਵਿੱਚ ਪੀਟੀ ਤੇ ਮੇਰੇ ਭਾਪਾ ਜੀ ਮਿੱਲਾਂ ਵਿੱਚ ਵੀਵਿੰਗ ਮਾਸਟਰ ਲੱਗੇ ਹੋਣ ਕਾਰਨ ਫਿਰ ਸਾਨੂੰ ਮਾਸਟਰਾਂ ਦੇ ਕਿਹਾ ਜਾਣ ਲੱਗ ਪਿਆਫਿਰ ਜਦ ਸਭ ਤੋਂ ਪਹਿਲਾਂ ਸਾਡੇ ਘਰ ਰੇਡੀਓ ਬੋਲਿਆ ਤਾਂ ਸਾਡੀ ਅੱਲ ਰੇੜੂਏ ਕੇ ਚੱਲ ਪਈਸਪੱਸ਼ਟ ਹੈ ਕਿ ਸਾਡੇ ਖ਼ਾਨਦਾਨ ਨੇ ਖੇਤੀ ਨੂੰ ਨਖਿੱਧ ਤੇ ਚਾਕਰੀ ਨੂੰ ਉੱਤਮ ਕਿੱਤਾ ਮੰਨ ਲੈਣ ਦਾ ਬੀੜਾ ਚੁਕਿਆ ਸੀ ਤੇ ਲੋਕਾਂ ਨੇ ਇਸ ਪ੍ਰਾਪਤੀ ਨੂੰ ਸਾਡੀ ਹਮੇਸ਼ਾ ਬਦਲਦੀ ਅੱਲ ਨਾਲ ਤਸਲੀਮ ਕੀਤਾ ਸੀਪਰ 'ਰੇੜੂਏ ਕੇ' ਸਾਡੀ ਅੱਲ ਬਹੁਤਾ ਚਿਰ ਨਾ ਚੱਲੀ ਕਿਉਂਕਿ ਸਾਡੇ ਦੋਨਾਂ ਪਰਿਵਾਰਾਂ ਦੀ ਅਗਲੀ ਪੁਸ਼ਤ ਨੇ ਤਾਂ ਜਿਵੇਂ ਮਾਸਟਰਾਂ ਦੀ ਝੋਲ ਹੀ ਸੁੱਟ ਦਿੱਤੀ; ਸਾਨੂੰ ਮੁੜ ਮਾਸਟਰਾਂ ਦੇ ਕਿਹਾ ਜਾਣ ਲੱਗਾਪ੍ਰਾਇਮਰੀ ਸਕੂਲ ਤੋਂ ਲੈ ਕੇ ਯੂਨੀਵਰਸਿਟੀ ਤੱਕ ਦਰਜਾ ਬ ਦਰਜਾ ਹਰ ਤਰਾਂ ਦੀ ਅਧਿਆਪਕੀ ਸਾਡੇ ਡੂਪਲੈਕਸ ਦੀ ਮਾਰ ਵਿੱਚ ਆ ਗਈਸਾਡਾ ਨਾਨਾ ਜਿਸਨੇ ਆਪ ਜ਼ਿੰਦਗੀ ਭਰ ਡੱਕਾ ਨਹੀਂ ਤੋੜਿਆ, ਇਕ ਵਾਰ ਆਪਣੇ ਦੋਹਤਿਆਂ ਦੇ ਕੰਮ-ਕਾਰ ਬਾਰੇ ਕਿਸੇ ਨੂੰ ਦੱਸ ਰਿਹਾ ਸੀ,"ਬੜਾ ਬੜਿਆਂ ਦੀਆਂ ਨਲੀਆਂ ਪੂੰਝਦੈ, ਛੋਟਾ ਛੋਟਿਆਂ ਦੀਆਂ।"

-----

ਆਪਣੇ ਖ਼ਨਦਾਨ ਦੀ ਮਿੱਟੀ ਫਰੋਲਣ ਤੇ ਪਤਾ ਲੱਗਾ ਕਿ ਜਦ ਸਾਡੀ ਦਾਦੀ ਵਿਆਹੀ ਹੋਈ ਆਈ ਤਾਂ ਉਸਨੂੰ ਸਾਡੇ ਘਰ ਦੇ ਹਰ ਖੱਲ ਖੂੰਜੇ ਵਿੱਚ ਤਮਾਖੂ ਦੀਆਂ ਪੋਟਲੀਆ ਹੀ ਦਿਸਣ ਨੂੰ ਮਿਲੀਆਂਉਸ ਸਚਿਆਰੀ ਦਾਦੀ ਦੀ ਰਹਿੰਦੀ ਥੋੜੀ ਜਿਹੀ ਉਮਰ ਤਮਾਖੂ ਤੇ ਹੁੱਕੇ ਦੀ ਸੁਆਹ ਸੁੰਭਰਦੀ ਦੀ ਹੀ ਨਿਕਲ ਗਈਮੈਂ ਡਰਦਾ ਚਚੇਰੇ ਟੱਬਰ ਦੀ ਦਫ਼ਾ ਨਹੀਂ ਪੱਟਣੀ ਚਾਹੁੰਦਾ ਪਰ ਉਨ੍ਹਾਂ ਦੇ ਤਾਂ ਅਫੀਮ ਡੋਡੇ ਵੀ.....ਅਜੇਹੇ ਦਲਿੱਦਰੀ ਖ਼ਾਨਦਾਨ ਵਿੱਚ ਖੇਤੀ ਪ੍ਰਤੀ ਉਦਾਸੀਣਤਾ ਪੈਦਾ ਨਾ ਹੁੰਦੀ ਤਾਂ ਕੁਦਰਤ ਦੇ ਰੰਗਾਂ ਦੀ ਸਿਫ਼ਤ ਫਿਰ ਕਿਸਨੇ ਕਰਨੀ ਸੀ

-----

ਸਾਡੇ ਦਲਾਨ ਦੇ ਐਨ ਦਰਮਿਆਨ ਇਕ ਪੀਲਪਾਵਾ ਹੁੰਦਾ ਸੀ ਜੋ ਪੂਰੇ ਦਲਾਨ ਨੂੰ ਚਾਰ ਹਿਸਿਆਂ ਵਿੱਚ ਵੰਡਦਾ ਸੀਪੀਲਪਾਵੇ ਦੇ ਅਖਰੀ ਅਰਥ ਹੁੰਦੇ ਹਨ ਹਾਥੀ ਦਾ ਪੈਰ, ਪੀਲ=ਹਾਥੀ, ਪਾਵਾ=ਪੈਰਪਰ ਦਰਅਸਲ ਇਹ ਹਾਥੀ ਦਾ ਪੈਰ ਨਾ ਹੋਕੇ ਪੂਰਾ ਹਾਥੀ ਦਾ ਹਾਥੀ ਸੀ, ਸੀਖਪਾ ਖੜ੍ਹਾ ਕੀਤਾ ਹਾਥੀਇਸਨੇ ਜਬਰੀ ਘੱਟੋ-ਘੱਟ ਮੰਜੇ ਜਿੰਨਾ ਥਾਂ ਹੜੱਪਿਆ ਹੋਇਆ ਸੀਮੇਰਾ ਖਿਆਲ ਹੈ ਕਿ ਇਸ ਪੀਲਪਾਵੇ ਨੂੰ ਖੜੇ ਕਰਨ ਵਿੱਚ ਦਰਜਣ ਭਰ ਮਿੱਟੀ ਦੇ ਗੱਡੇ ਜ਼ਰੂਰ ਲੱਗੇ ਹੋਣਗੇਇਸ ਨੇ ਭਾਵੇਂ ਦੋ ਭਾਰੀ ਭਰਕਮ ਸ਼ਤੀਰੀਆਂ ਨੂੰ ਆਪਣੇ ਸਿਰ ਤੇ ਚੁੱਕਿਆ ਹੋਇਆ ਸੀ ਪਰ ਘਰ ਦੇ ਜੀਵਾਂ ਦੀ ਨਿਤਾਪ੍ਰਤੀ ਆਵਾਜਾਈ ਵਿੱਚ ਇਹ ਆਢਾ ਡਾਹੀ ਰੱਖਦਾ ਸੀਦਲਾਨ ਵਿੱਚ ਇਸਨੇ ਸਾਡੇ ਵਿਚਰਨ ਜੋਗੀ ਖੁੱਲ੍ਹੀ ਥਾਂ ਛੱਡੀ ਹੀ ਨਹੀਂ ਸੀਇਹ ਘਣਚੱਕਰ ਅੰਦਰ ਵੜਦਿਆਂ ਸਾਡੀਆਂ ਅੱਖਾਂ ਵਿੱਚ ਵੱਜਦਾ ਤੇ ਸਾਡੇ ਤੋਂ ਆਪਣੀ ਪਰਿਕਰਮਾ ਹੀ ਕਰਵਾਉਂਦਾ ਰਹਿੰਦਾ

-----

ਉਸ ਜ਼ਮਾਨੇ ਦੀ ਕਿਰਸ ਦੀ ਕਮਾਲ ਦੇਖੋ ਕਿ ਜਦ ਘਰ ਬਿਜਲੀ ਲੁਆਈ ਤਾਂ ਇਸ ਦਲਾਨ ਵਿੱਚ ਇਕੋ ਪੱਚੀ ਦਾ ਬਲਬ ਸਰਿਆ, ਉਹ ਵੀ ਇਸਦੇ ਅਗਲੇ ਹਿੱਸੇ ਫਲਸਰੂਪ ਦਰਵਾਜ਼ੇ ਦੇ ਸਿਰਫ਼ ਸਾਹਮਣਲੇ ਹਿੱਸੇ ਹੀ ਬਲਬ ਦੀ ਸਿਧੀ ਰੋਸ਼ਨੀ ਆਉਂਦੀ ਸੀ, ਬਾਕੀ ਭਾਗ ਤੇ ਪਿਛਲੀਆਂ ਕੋਠੜੀਆਂ ਵਿੱਚ ਰਾਹ-ਰੋਕੂ ਪੀਲਪਾਵੇ ਕਾਰਨ ਸਿਰਫ ਇਸ ਰੋਸ਼ਨੀ ਦੀ ਰੋਸ਼ਨੀ ਹੀ ਪੁੱਜਦੀ ਸੀਪਿਛਲੇ ਪਾਸੇ ਛੱਤ ਤੇ ਇਕ ਮੋਘਾ ਰੱਖਿਆ ਗਿਆ ਸੀ, ਜੋ ਇਸ ਪਾਸੇ ਦੀ ਰੋਸ਼ਨੀ ਦੀ ਘਾਟ ਪੂਰੀ ਕਰਨ ਦੀ ਕੋਸਿਸ਼ ਕਰਦਾ ਸੀਇਸ ਮੋਘ ਚੋਂ ਝਰਦੇ ਚਾਨਣ ਵਿੱਚ ਚਮਕਦੇ ਧੂੜ ਦੇ ਕਿਣਕੇ ਹਨੇਰੇ ਘਰ ਵਿੱਚ ਜ਼ਿੰਦਗੀ ਦੀ ਰਾਸ ਪੇਸ਼ ਕਰ ਜਾਂਦੇ

-----

ਕਈ ਵਾਰੀ ਸਾਡੇ ਰੇਡੀਓ ਦੇ ਸੰਘ ਚ ਖੰਘਾਰ ਫਸ ਜਾਣੀ ਤਾਂ ਅਸੀਂ ਇਸ ਨੂੰ ਹਿਲਾ ਹਿਲਾ ਕੇ ਕੱਢ ਲੈਣੀ ਪਰ ਜਦ ਬਹੁਤਾ ਹੀ ਘਰੜ ਘਰੜ ਕਰਨ ਲੱਗਣਾ ਤਾਂ ਪਿੰਡ ਦੇ ਹਾਈ ਸਕੂਲ ਦੇ ਡਰਾਇੰਗ ਮਾਸਟਰ ਜਿਸ ਨੂੰ ਅਸੀਂ ਡਰੈਂਗਾ ਕਹਿੰਦੇ ਸਾਂ ਤੇ ਜੋ ਸਾਡੇ ਹੀ ਪਿੰਡ ਦਾ ਸੀ, ਨੂੰ ਸੱਦ ਲਿਆਉਣਾਉਸਨੇ ਇਸ ਮੋਘ ਦੇ ਥੱਲੇ ਮੇਜ਼ ਡਾਹ ਕੇ ਰੇਡੀਓ ਖੋਲ੍ਹ ਲੈਣਾਬੈਟਰੀ ਵਾਂਗ ਚਾਨਣ ਦੀ ਡਿਗਦੀ ਛੱਲੀ ਨਾਲ ਰੇਡੀਓ ਦਾ ਸਾਰਾ ਤਾਣਾ ਪੇਟਾ ਜਗਮਗ ਕਰ ਉਠਣਾਜਦੋਂ ਵੀ ਘਰ ਬੁਹਾਰਿਆ ਜਾਂਦਾ, ਸਾਰੀ ਮਿੱਟੀ ਉੜ ਉੜ ਕੇ ਗਲੀਆਂ ਵਾਲੇ ਪਿਛਲੇ ਪਾਸਿਓਂ ਰੇਡੀਓ ਵਿੱਚ ਵੜ ਜਾਂਦੀ ਸੀਇਕ ਵਾਰੀ ਜਦ ਡਰੈਂਗੇ ਨੇ ਰੇਡੀਓ ਖੋਲ੍ਹ ਕੇ ਇਸ ਵਿੱਚ ਪਏ ਮਿੱਟੀ ਦੇ ਅੰਬਾਰ ਦੇਖੇ ਤਾਂ ਕਹਿੰਦਾ, "ਮੇਰਾ ਜੀਅ ਕਰਦਾ ਹੈ ਇਸ ਵਿੱਚ ਕਹੀ ਲੈ ਕੇ ਵੜ ਜਾਵਾਂ।"

-----

ਭਾਪਾ ਜੀ ਨੇ ਇਸ ਰੇਡੀਓ ਦੀਆਂ ਬੜੀਆਂ ਸਿਫ਼ਤਾਂ ਕਰਨੀਆਂ, ਇਹ ਬੜਾ ਮਹਿੰਗਾ ਖ਼ਰੀਦਿਆ ਹੈ, ਇਸਦੀ ਆਵਾਜ਼ ਗੜ੍ਹਕਵੀਂ ਹੈ ਤੇ ਜਿਸ ਬੰਦੇ ਜਾਣੀ ਮਾਰਕੋਨੀ ਨੇ ਰੇਡੀਓ ਦੀ ਕਾਢ ਕੱਢੀ ਸੀ, ਇਹ ਉਸੇ ਦੀ ਕੰਪਨੀ ਦਾ ਬਣਿਆ ਹੋਇਆ ਹੈਸਾਨੂੰ ਤੇ ਹੋਰ ਲੋਕਾਂ ਨੂੰ ਇਹ ਗੱਲ ਇਸ ਤਰਾਂ ਸਮਝ ਆਉਣੀ ਜਿਵੇਂ ਇਹ ਸਾਡਾ ਰੇਡੀਓ ਮਾਰਕੋਨੀ ਨੇ ਆਪਣੇ ਹੱਥੀਂ ਬਣਾਇਆ ਹੋਵੇਅਸੀਂ ਇਸ ਰੇਡੀਓ ਤੇ ਹੋਰ ਵੀ ਹਰਸ਼ ਕਰਨ ਲੱਗਣਾਅਸਲ ਵਿੱਚ ਇਸ ਦੇ ਉਪਰ ਲਿਖੇ ਸਟੇਸ਼ਨ ਵੀ ਯੂਰਪ ਦੇ ਹੀ ਸਨ ਜਿਵੇਂ ਪੈਰਿਸ, ਫ਼ਰੈਂਕਫ਼ਰਟ, ਬਰਲਿਨ, ਬੁਡਾਪੈਸਟ, ਸੋਫੀਆ, ਲੰਡਨ ਆਦਿ

------

ਦਲਾਨ ਦੇ ਪਿਛਲੇ ਪਾਸੇ ਬਾਲਣ ਵਾਲੀ ਕੋਠੜੀ ਵਿੱਚ ਰਾਤਰੀਚਰ ਚੂਹਿਆਂ ਦਾ ਰੈਣ-ਬਸੇਰਾ ਸੀਪੂਰੀ ਰਾਤ ਇਨ੍ਹਾਂ ਦੀ ਟਰੈਫ਼ਿਕ ਚਲਦੀ ਸੀਇਕ ਫਰੀਵੇਅ ਸਾਡੀਆਂ ਰਜਾਈਆਂ ਉਪਰੋਂ ਵੀ ਲੰਘਦਾ ਸੀਅਸੀਂ ਟਰੈਫਿਕ ਵਿੱਚ ਰੁਕਾਵਟ ਪਾਉਣ ਤੋਂ ਡਰਦੇ ਮੂੰਹ ਬਾਹਰ ਨਹੀਂ ਸਾਂ ਕੱਢਦੇਉਹ ਦੂਜੀ ਕੋਠੜੀ ਵਿੱਚੋਂ ਗੁੜ ਸ਼ੱਕਰ ਛਕ ਕੇ ਤੇ ਮੀਂਗਣਾਂ ਕਰਕੇ ਮਨੋਰੰਜਨ ਕਰਨ ਲਈ ਰੇਡੀਓ ਦਾ ਕਵਰ ਚੁੱਕ ਇਸਦੇ ਅੰਦਰ ਘੁਸ ਜਾਂਦੇ ਸਨਜੇ ਖ਼ਬਰ ਮਾੜੀ ਹੋਣੀ ਜਾਂ ਗਾਣਾ ਬੇਸੁਰਾ ਹੋਣਾ ਤਾਂ ਗ਼ੁੱਸੇ ਵਿੱਚ ਆ ਕੇ ਅੰਦਰ ਫੜਦੌਲ ਪਾਉਂਦੇ, ਇਸਦੀਆਂ ਤਾਰਾਂ ਤੇ ਸਪੀਕਰ ਦੇ ਪਰਦੇ ਕੁਤਰ ਕੁਤਰ ਖਾ ਜਾਂਦੇ ਤੇ ਇਸਦੇ ਬੋਲਣਹਾਰੇ ਵਾਲਵ ਭੰਨ ਸੁੱਟਦੇਇਸ ਤਰਾਂ ਡਰੈਂਗੇ ਦਾ ਸਾਡੇ ਘਰ ਆਉਣ ਜਾਣ ਬਣਿਆ ਰਹਿੰਦਾਪਰ ਸਕੂਲ ਮਾਸਟਰ ਦੀ ਵਿਦਿਆਰਥੀ ਦੇ ਘਰ ਵਿੱਚ ਨਿਰੰਤਰ ਮੌਜੂਦਗੀ ਵਿਦਿਆਰਥੀ ਉਤੇ ਘੋਰ ਤਸ਼ੱਦਦ ਹੈਮਸੀਂ ਤਾਂ ਇਸ ਬਲਾ ਤੋਂ ਸਕੂਲੋਂ ਬਚੀਦਾ ਸੀ ਤੇ ਇਹ ਘਰ ਵੀ ਆ ਧਮਕਦਾ ਸੀਸਗੁੱਚਦਿਆਂ ਹੋਇਆਂ ਮੈਂ ਕਦੇ ਉਸਨੂੰ ਕੜ੍ਹਿਆ ਹੋਇਆ ਦੁੱਧ ਪਿਲਾਉਣਾ, ਕਦੇ ਚਾਹ, ਕਦੇ ਸ਼ਕੰਜਵੀਆਏ ਦਿਨ ਮਾਰਕੋਨੀ ਦਾ ਵਾਲਵ ਫਿਊਜ਼ ਹੀ ਰਹਿੰਦਾਵੱਡੀ ਗੱਲ ਇਸ ਦੇ ਗਿੱਠ ਗਿਠ ਲੰਬੇ ਮੌਲਿਕ ਵਾਲਵਾਂ ਦੇ ਨਾਲ ਦੇ ਵਾਲਵ ਮਿਲਦੇ ਹੀ ਨਹੀਂ ਸਨਹੌਲੀ ਹੌਲੀ ਦੇਸੀ ਕੰਪਨੀਆਂ ਦੇ ਇਸ ਤੋਂ ਅੱਧੇ ਸਾਈਜ਼ ਦੇ ਬੌਨੇ ਜਿਹੇ ਵਾਲਵਾਂ ਤੇ ਹੋਰ ਪੁਰਜਿਆਂ ਨਾਲ ਹੀ ਬੁੱਤਾ ਸਾਰਿਆ ਜਾਣ ਲੱਗਾ

-----

ਪਿੰਡ ਦੇ ਇਸ ਕੱਚੇ ਘਰ ਵਿੱਚ ਬਚਪਨ ਵਿੱਚ ਮੈਨੂੰ ਮਾਰਕੋਨੀ ਤੋਂ ਵਿਸ਼ਾਲ ਜਾਣਕਾਰੀ ਮਿਲੀਵਿਵਿਧ ਭਾਰਤੀ ਸੁਣਦਿਆਂ ਦੇਸ਼ ਦੇ ਕਈ ਸ਼ਹਿਰਾਂ ਜਿਵੇਂ ਝੂਮਰੀ ਤਲੱਈਆ, ਰਤਲਾਮ, ਮਾਰਵਾ ਮੁੰਡਵਾ, ਨਇਆ ਜਾਲਨਾ, ਪੁਰਾਨਾ ਜਾਲਨਾ ਆਦਿ ਦਾ ਗਿਆਨ ਹੋਇਆ; ਪੰਜਾਬ ਦੀਆਂ ਮੰਡੀਆਂ ਖੰਨਾ, ਕੋਟਕਪੂਰਾ, ਤਪਾ ਆਦਿ ਬਾਰੇ ਪਤਾ ਲੱਗਾਜਦ ਚੀਨ ਨਾਲ ਭਾਰਤ ਦੀ ਲੜਾਈ ਦੀਆਂ ਖ਼ਬਰਾਂ ਸੁਣੀਆਂ ਤਾਂ ਪਤਾ ਲੱਗਾ ਕਿ ਚੀਨ ਦੇ ਲੋਕ ਫੀਨੇ ਤੇ ਠਿੰਗਣੇ ਹੁੰਦੇ ਹਨਬਹਾਦਰ ਭਾਰਤੀ ਫੌਜੀ ਅਜੇਹੇ ਘਸਿਆਂ ਜਿਹਿਆਂ ਨੂੰ ਕੀ ਸਮਝਦੇ ਸਨਪਰ ਔਖੀਆਂ ਘਾਟੀਆਂ -ਵਿੱਚ ਲੜਨ ਦਾ ਤਜਰਬਾ ਨਾ ਹੋਣ ਕਾਰਨ ਉਨਾਂ ਨੂੰ ਸਾਰੀਆਂ ਚੌਕੀਆਂ ਮਜਬੂਰਨ ਛੱਡਣੀਆਂ ਪਈਆਂ

-----

ਜਵਾਹਰ ਲਾਲ ਦੀ ਮੌਤ ਵੀ ਇਸ ਮਾਰਕੋਨੀ ਨੇ ਹੀ ਸੁਣਾਈ ਪ੍ਰਾਇਮਰੀ ਸਕੂਲ ਦੇ ਅਧਿਆਪਕ ਬੋਧ ਰਾਜ ਨੇ ਸਾਨੂੰ ਲਗਾਤਾਰ ਪਰੇਰ ਕੇ ਦਾਤਣਾਂ ਕਰਨ ਲਾਇਆ ਸੀ, ਬਿਨਾਕਾ ਗੀਤ ਮਾਲਾ ਦੇ ਅਮੀਨ ਸਾਈਨੀ ਨੇ ਸਾਨੂੰ ਇਹ ਦਾਤਣਾਂ ਛੁਡਾ ਕੇ ਬਿਨਾਕਾ ਟੁਥਪੇਸਟ ਕਰਨ ਲਾ ਦਿੱਤਾਦੁਪਹਿਰ ਨੂੰ ਲਾਹੌਰ ਤੋਂ ਆਉਂਦੇ ਗਾਣਿਆਂ ਵਿੱਚ ਲਤਾ ਦੇ ਗਾਣੇ ਸੁਣ ਕੇ ਫਿਰ ਜਦ ਜਲੰਧਰ ਤੋਂ ਵੀ ਲਤਾ ਦੇ ਗਾਣੇ ਸੁਣਨੇ ਤਾਂ ਹੈਰਾਨ ਹੋਣਾ ਕਿ ਲਤਾ ਏਨੀ ਛੇਤੀ ਲਾਹੌਰ ਤੋਂ ਜਲੰਧਰ ਕਿਵੇਂ ਪਹੁੰਚ ਗਈਗਰਜ ਨਾਲ ਛਿੱਟੇ ਪੈਣ ਵਾਲੀ ਗੱਲ ਰੋਜ਼ ਦੁਹਰਾਈ ਜਾਂਦੀ ਪਰ ਕਦੇ ਸੱਚੀ ਨਹੀਂ ਸੀ ਹੋਈ, ਹੋ ਵੀ ਨਹੀਂ ਸੀ ਸਕਦੀ ਕਿਉਂਕਿ ਮੁਹਾਵਰਾ ਕਹਿੰਦਾ ਹੈ, 'ਜੋ ਗਰਜਦੇ ਹਨ ਉਹ ਵਰਸਦੇ ਨਹੀਂ'ਗੁਆਚੇ ਹੋਏ ਬੰਦਿਆਂ ਦੀਆਂ ਸੂਚਨਾਵਾਂ ਤੇ ਹੁਲੀਏ ਕਈ ਵਾਰੀ ਨੋਟ ਕੀਤੇ ਪਰ ਕਦੇ ਕੋਈ ਨਾ ਲੱਭਾ, ਇਸ ਲਈ ਸਾਨੂੰ ਸਫਰ ਖਰਚ ਤੋਂ ਇਲਾਵਾ ਕਦੇ ਪੰਜ ਰੁਪਏ ਵੀ ਨਹੀਂ ਜੁੜੇਉਹ ਹੋਰ ਹੀ ਜਿਣਸਾਂ ਹੁੰਦੀਆਂ ਹਨ ਜਿਨਾਂ ਨੂੰ ਗੁਆਚੀਆਂ ਚੀਜ਼ਾਂ ਲੱਭ ਪੈਂਦੀਆਂ ਹਨ, ਅਸੀਂ ਤਾਂ ਲੱਭੀਆਂ ਚੀਜ਼ਾਂ ਗੁਆਉਣ ਵਾਲੇ ਹਾਂ

-----

ਲੰਮੀ ਗਲੀ ਦੇ ਸ਼ੁਰੂ ਵਿੱਚ ਸਾਡੀ ਇਕ ਹਵੇਲੀ ਹੁੰਦੀ ਸੀ ਜਿਥੇ ਸਾਡੀ ਮੱਝ ਬੱਝਦੀ ਸੀਚੀਨ ਦੀ ਲੜਾਈ ਖ਼ਤਮ ਹੁੰਦਿਆਂ ਹੀ ਅਸੀਂ ਹਵੇਲੀ ਢਾਹ ਕੇ ਇਕ ਤੀਲਾਂ ਦੀ ਡੱਬੀ ਜੇਹਾ ਤਿਆਸਵਾਂ ਘਰ ਛੱਤ ਲਿਆ ਜਿਸਦੀ ਵਿਚਕਾਰਲੀ ਮੰਜ਼ਿਲ ਤੇ ਵਸੋਂ ਕੀਤੀਪੁਰਾਣਾ ਕੱਚਾ ਘਰ ਹੁਣ ਹਵੇਲੀ ਬਣ ਗਿਆ ਜਿਥੇ ਮੱਝ ਬੰਨ੍ਹਣੀ ਸ਼ੁਰੂ ਕਰ ਦਿੱਤੀਅਸੀਂ ਕੱਟੜ ਮਾਨਵਵਾਦੀ, ਕਦੇ ਵੀ ਪਸ਼ੂਆਂ ਨੂੰ ਬੰਦਿਆਂ ਦੇ ਬਰਾਬਰ ਨਹੀਂ ਸਾਂ ਰਖਦੇਅਸਲ ਵਿੱਚ ਮੇਰੇ ਵੱਡੇ ਭਰਾ ਭੈਣ ਹੁਣ ਵਿਆਹੁਣਯੋਗ ਹੁੰਦੇ ਜਾਂਦੇ ਸਨ ਤੇ ਪੁਰਾਣੇ ਕੱਚੇ ਘਰ ਰਹਿੰਦਿਆਂ ਚੱਜਦੇ ਰਿਸ਼ਤੇ ਆਉਣ ਦੀ ਸੰਭਾਵਨਾ ਨਹੀਂ ਸੀਅਸੀਂ ਜਦੋਂ ਨਵਾਂ ਘਰ ਛੱਤਣ ਲਈ ਹਵੇਲੀ ਕੋਲ਼ ਇੱਟਾਂ ਸੁਟਾਈਆਂ ਤਾਂ ਮੇਰੇ ਵੱਡੇ ਭਰਾ ਨੂੰ ਕੋਈ ਦੇਖਣ ਆ ਗਏਅਸੀਂ ਬੜੀ ਹੁਸ਼ਿਆਰੀ ਨਾਲ ਉਨਾਂ ਨੂੰ ਬਣਨ ਜਾ ਰਹੇ ਪੱਕੇ ਘਰ ਦੀਆਂ ਇੱਟਾਂ ਦਿਖਾਲ ਕੇ ਡੂਪਲੈਕਸ ਲਿਆਂਦਾ ਤੇ ਮਾਰਕੋਨੀ ਚਲਾ ਕੇ ਇਸਦੇ ਅੱਗੇ ਬਠਾਲਿਆਮਾਰਕੋਨੀ ਨੇ ਬਥੇਰੇ ਰਾਗ ਪੇਸ਼ ਕੀਤੇ ਪਰ ਗੱਲ ਨਹੀਂ ਬਣੀ, ਸ਼ਾਇਦ ਇੱਟਾਂ ਥੋੜ੍ਹੀਆਂ ਸਨ ਤੇ ਕੁੜੀ ਵਾਲਿਆ ਨੂੰ ਸ਼ੱਕ ਪੈ ਗਿਆ ਕਿ ਇਹ ਦਿਖਾਉਣ ਲਈ ਹੀ ਹਨਨਾਲੇ ਪੀਲਪਾਵੇ ਨੇ ਸਾਡੀ ਮੰਦਹਾਲੀ ਦੀ ਖ਼ੂਬ ਭਾਨੀ ਮਾਰੀ ਸੀ

-----

ਖ਼ੈਰ! ਨਵੇਂ ਘਰ ਵਿੱਚ ਆਉਣ ਵੇਲੇ ਅਸੀਂ ਸਾਰੇ ਭੈਣ ਭਰਾ ਜਵਾਨ ਹੋ ਗਏ ਸਾਂ, ਵੱਡਾ ਭਰਾ ਜੰਮੂ ਪਰੋਫ਼ੈਸਰ ਲੱਗ ਗਿਆ ਤੇ ਗਭਲਾ ਭਰਾ ਤੇ ਭੈਣ ਪਿੰਡ ਮਾਸਟਰ ਲੱਗ ਗਏਪਰ ਮਾਰਕੋਨੀ ਬੁੱਢਾ ਹੋਣ ਲੱਗ ਪਿਆਹੁਣ ਭਾਵੇਂ ਇਸਦੇ ਅਧੇ ਪੌਣੇ ਵਾਲਵ ਝੜ ਚੁਕੇ ਸਨ ਪਰ ਇਹ ਮਨੋਰੰਜਨ ਤੋਂ ਸਿਵਾ ਹੋਰ ਵੀ ਕੰਮ ਦੇਣ ਲੱਗ ਪਿਆਇਸ ਦੇ ਅੰਦਰ ਕਾਫੀ ਜਗ੍ਹਾ ਖ਼ਾਲੀ ਪਈ ਸੀ, ਇਸਦੇ ਕਾਢੂ ਮਾਰਕੋਨੀ ਨੁੰ ਇਸ ਗੱਲ ਦੀ ਸਮਝ ਸੀ ਕਿ ਚੀਜ਼ਾਂ ਲੁਕੋਣ ਲਈ ਵੀ ਇਸ ਨੂੰ ਵਰਤਿਆ ਜਾਵੇਗਾ ਜਾਂ ਫਿਰ ਉਸ ਨੂੰ ਸ਼ੱਕ ਹੋਵੇਗਾ ਕਿ ਜੇ ਰੇਡੀਓ ਨਾਂ ਦੀ ਚੀਜ਼ ਕਾਮਯਾਬ ਨਾ ਹੋਈ ਤਾਂ ਇਸ ਤੋਂ ਹੋਰ ਕੰਮ ਲੈ ਲਏ ਜਾਣਅਸੀਂ ਭਰਾਵਾਂ ਨੇ ਅਕਸਰ ਹੀ ਇਸਦੇ ਅੰਦਰ ਸ਼ਰਾਬ ਦੀ ਬੋਤਲ ਤੇ ਗਲਾਸੀ ਲੁਕੋ ਛੱਡਣੀਕਦੇ-ਕਦਾਈਂ ਗਲੀ ਦੀ ਬਿੱਲੀ ਨੇ ਵੀ ਗਾਣੇ ਸੁਣਦਿਆ ਇਸ ਵਿੱਚ ਠੌਂਕਾ ਲਾ ਲੈਣਾ

-----

ਭਾਪਾ ਜੀ ਤੇ ਬੀਬੀ ਜੀ ਕਈ ਵਾਰੀ ਬਹੁਤ ਉਚੀ ਉਚੀ ਲੜ ਪੈਂਦੇ ਸਨਤਦ ਮੈਂ ਰੇਡੀਓ ਦੀ ਆਵਾਜ਼ ਚੁੱਕ ਦੇਣੀ, ਉਨ੍ਹਾਂ ਦੀ ਤੂੰ ਤੂੰ ਮੈਂ ਮੈਂ ਬੇਅਸਰ ਤੇ ਹਾਸੋ-ਹੀਣੀ ਚੀਜ਼ ਬਣਕੇ ਰਹਿ ਜਾਂਦੀ ਸੀਆਪ ਤਾਂ ਮੈਂ ਸਾਰਾ ਸਾਰਾ ਦਿਨ ਕਿਤਾਬ ਫੜ ਕੇ ਰੇਡੀਓ ਦੇ ਵਿੱਚ ਹੀ ਵੜੇ ਰਹਿਣਾਪਿੰਡ ਵਾਲੇ ਭਰਾ ਦਾ ਵਿਆਹ ਹੋ ਗਿਆ ਤੇ ਮੈਂ ਅੱਗੇ ਪੜ੍ਹਨ ਚੰਡੀਗੜ੍ਹ ਚਲੇ ਗਿਆਮੇਰੇ ਮਗਰੋਂ ਮਾਰਕੋਨੀ ਦੀ ਕਦਰ ਘਟਣੀ ਸ਼ੁਰੂ ਹੋ ਗਈਇਕ ਵਾਰੀ ਜਦ ਮੈਂ ਪਿੰਡ ਆਇਆ ਤਾਂ ਪਤਾ ਲੱਗਾ ਕਿ ਇਸ ਦੀਆਂ ਸਾਰੀਆਂ ਟਿਊਬਾਂ, ਟਰਾਂਸਫਰਮਰ ਤੇ ਸਪੀਕਰ ਨਵੇਂ ਪੁਆਏ ਹਨਮੇਰੇ ਭਤੀਜੇ ਨੇ ਦੱਸਿਆ ਕਿ ਇਸਦੀ ਸਟੇਸ਼ਨ ਬਦਲਣ ਵਾਲੀ ਸੂਈ ਉਖੜ ਕੇ ਕਿਧਰੇ ਡਿੱਗ ਪਈ ਸੀ ਸੋ ਉਸਨੇ ਆਪ ਹੀ 'ਕੈਲੀਬਰੇਟ ਕਰਕੇ' ਉਸਦੀ ਜਗਹ ਆਪਣੀ ਮੰਮੀ ਦੀ ਸਿਰ ਦੀ ਸੂਈ ਫਿਟ ਕਰ ਦਿੱਤੀ ਹੈ ਹੋਰ ਫਰਮਾਇਆ ਕਿ ਹੁਣ ਤਾਂ ਮਾਰਕੋਨੀ ਅੰਦਰੋਂ ਖੋਖਲਾ ਹੋ ਚੁੱਕਾ ਹੈ ਤੇ ਖਰਚੇ ਦਾ ਖੌ ਬਣ ਚੁੱਕਾ ਹੈ।। ਉਸਨੇ ਮੇਰੇ ਸਾਹਮਣੇ ਇਸ ਦੀ ਨਿੰਦਿਆ ਕੀਤੀ, ਇਸਨੂੰ ਖੋਖਾ ਤਕ ਕਹਿਣ ਦੀ ਜੁਰੱਅਤ ਵੀ ਕੀਤੀਉਹ ਮਾਰਕੋਨੀ ਦੇ ਜ਼ਰਾ ਵੀ ਘਰੜ ਘਰੜ ਕਰਨ ਤੇ ਹੱਥ ਚੁੱਕਣ ਲੱਗ ਪਿਆਉਸਨੇ ਇਸਨੂੰ ਢੀਠ ਬਣਾ ਦਿੱਤਾ ਤੇ ਕੁੱਟ ਖਾਣ ਤੇ ਲਾ ਦਿਤਾ ਸੀ

-----

.....ਤੇ ਜਿਸਦਾ ਮੈਨੂੰ ਡਰ ਸੀ ਉਹ ਵੀ ਹੋ ਕੇ ਰਿਹਾਅਗਲੀ ਵਾਰ ਜਦ ਮੈਂ ਆਇਆ ਤਾਂ ਮੇਜ਼ ਤੇ ਹੋਰ ਹੀ ਇਕ ਗੱਲੇ ਕੁ ਜਿੱਡਾ ਰੇਡੀਓ ਪਿਆ ਦੇਖਿਆਇਹ ਦੇਖਣ ਨੂੰ ਬੜਾ ਚੁਸਤ ਫੁਰਤ ਸੀ ਪਰ ਮਾਰਕੋਂਨੀ ਦੇ ਟਾਕਰੇ ਨਿਰਾ ਸ਼ੁਆਨਭਤੀਜਾ ਕਹਿੰਦਾ ਮਾਰਕੋਨੀ ਨੂੰ ਅਲਮਾਰੀ ਵਿੱਚ ਸੰਤੋਖ ਦਿੱਤਾ ਹੈ, ਉਸਦੇ ਦਿਨ ਪੁੱਗ ਗਏ ਹਨ, ਜ਼ਮਾਨਾ ਛੋਟੀਆਂ ਚੀਜ਼ਾਂ ਦਾ ਆ ਗਿਆ ਹੈਮੇਰੇ ਦੇਖਦੇ ਹੀ ਦੇਖਦੇ ਮੇਰਾ ਭਤੀਜਾ ਇੰਜਨੀਅਰੀ ਪੜ੍ਹਨ ਲੱਗ ਪਿਆਇਕ ਹੋਰ ਵਾਰੀ ਜਦ ਮੈਂ ਆਪਣੇ ਪਿੰਡ ਅਇਆ ਤਾਂ ਉਸਨੇ ਮੈਨੂੰ ਇਕ ਬੂਟਾਂ ਦੇ ਡੱਬੇ ਜਿੱਡਾ ਰੇਡੀਓ ਦਿਖਾਇਆਂ ਜੋ ਉਸਨੇ ਆਪ ਬਣਾਇਆ ਸੀਇਹ ਉਸਦੇ ਕਾਲਜ ਦਾ ਪਰੌਜੇਕਟ ਸੀਉਸਨੇ ਦੱਸਿਆ ਕਿ ਉਸਨੇ ਮਾਰਕੋਨੀ ਦੇ ਸਾਰੇ ਚੰਗੇ ਚੰਗੇ ਪੁਰਜ਼ੇ ਕੱਢ ਕੇ ਇਸ ਵਿੱਚ ਪਾ ਲਏ ਹਨ। "ਇਸ ਕਰਕੇ ਮੈਂ ਤੈਨੂੰ ਹਿਸਾਬ ਦੇ ਸਵਾਲ ਸਮਝਾਉਂਦਾ ਰਿਹਾ ਕੇ ਤੂੰ ਇੰਜਨੀਅਰ ਬਣਕੇ ਇਕ ਦਿਨ ਮਾਰਕੋਨੀ ਹੀ ਚੁੱਕ ਦੇਵੇਂ?" ਮੈਂ ਉਸ ਤੇ ਬੇਹੱਦ ਖ਼ਫ਼ਾ ਹੋਇਆ

------

ਪਰ ਜ਼ਮਾਨਾ ਤੇ ਭਰਾ ਦਾ ਘਰ ਮੇਰੇ ਨਾਲ ਨਹੀਂ ਸਨਹੁਣ ਮਾਰਕੋਨੀ ਦੇ ਖੋਖੇ ਤੋਂ ਪਹਿਲਾ ਧੋਤੇ ਕੱਪੜੇ ਰੱਖਣ ਦਾ ਤੇ ਫਿਰ ਬਾਲਣ ਵਾਲੇ ਅੰਦਰੋਂ ਗੁੱਲ, ਟੋਕ, ਪਾਥੀਆਂ, ਛਿਟੀਆਂ ਆਦਿ ਲਿਆਕੇ ਚੁੱਲ੍ਹੇ ਮੂਹਰੇ ਰੱਖਣ ਦਾ ਕੰਮ ਲਿਆ ਜਾਣ ਲੱਗ ਪਿਆ ਸੀਛੇਤੀ ਹੀ ਦੂਜਾ ਰੇਡੀਓ ਵੀ ਚਲਦਾ ਬਣਿਆ ਕਿਉਂਕਿ ਘਰ ਵਿੱਚ ਟੈਲੀਵੀਯਨ ਆ ਚੁਕਾ ਸੀਮੈਂ ਤਾਂ ਜਿਵੇਂ ਹੁਣ ਸਿਰਫ਼ ਮਾਰਕੋਨੀ ਦੀ ਹੋਣੀ ਦਾ ਮੂਕ ਦਰਸ਼ਕ ਹੀ ਬਣ ਗਿਆ ਸਾਂਆਖਰੀ ਦਰਸ਼ਨਾਂ ਸਮੇਂ ਇਸ ਨੂੰ ਖੁਰਲੀ ਵਜੋਂ ਵਰਤਿਆ ਜਾ ਰਿਹਾ ਸੀਇਸ ਵਿੱਚ ਪੱਠੇ ਦੱਥੇ ਪਾਕੇ ਕੱਟੀ ਦੇ ਅੱਗੇ ਧਰਿਆ ਪਿਆ ਸੀਪਾਣੀ ਪੁਲਾਂ ਦੇ ਉਪਰੋਂ ਲੰਘ ਚੁਕਾ ਸੀ, ਮੈਂ ਜੀਅ ਥੋੜ੍ਹਾ ਕਰਕੇ ਘੁੱਟਿਆ ਵੱਟਿਆ ਰਿਹਾ

-----

ਪਿੰਡ ਦੀ ਇਕ ਹੋਰ ਫੇਰੀ ਸਮੇਂ ਮੈਂ ਮਾਰਕੋਨੀ ਪ੍ਰਤੀ ਸ਼ਰਧਾ ਵੱਸ ਸਿੱਧਾ ਪਿਛਲੇ ਘਰ ਮਝਾਂ ਵਾਲੇ ਅੰਦਰ ਚਲੇ ਗਿਆਉਥੇ ਮਾਰਕੋਨੀ ਮਾਰਕਾ ਖੁਰਲੀ ਤਾਂ ਕੀ ਕੱਟੀ ਵੀ ਨਹੀਂ ਸੀ ਬੱਧੀ ਹੋਈਪਤਾ ਲੱਗਾ ਕਿ ਮੱਝਾਂ ਵੇਚ ਕੇ ਇਨ੍ਹਾਂ ਦਾ ਕਜੀਆ ਮੁਕਾ ਲਿਆ ਗਿਆ ਹੈ'ਤੇ ਮਾਰਕੋਨੀ?' ਉਹ ਤਾਂ ਕੱਟੀ ਨੇ ਸਿੰਗ ਮਾਰ ਮਾਰਕੇ ਭੰਨ ਦਿਤਾ ਸੀਮੱਝਾਂ ਵੇਚਣ ਪਿਛੋਂ ਮਾਰਕੋਨੀ ਵਿੱਚਲੀ ਅਲਮੀਨੀਅਮ ਇਕ ਕਬਾੜੀਏ ਨੂੰ ਵੇਚ ਦਿੱਤੀ ਤੇ ਇਸਦੀ ਲੱਕੜ ਨੂੰ ਬਾਲਣ ਵਜੋਂ ਵਰਤ ਲਿਆ। "ਹੋਰ ਤਾਂ ਗੱਲਾਂ ਦੀਆਂ ਗੱਲਾਂ ਇਸ ਦੀ ਅੱਗ ਦਾ ਤਾਅ ਬੁਹਤ ਸੀਸਾਰਾ ਸਾਗ ਇਸੇ ਨਾਲ ਰਿੰਨ੍ਹਿਆ" ਭਾਬੀ ਨੇ ਦੱਸਿਆਕੁਝ ਵੀ ਹੋਵੇ, ਮੈਂ ਮਾਰਕੋਨੀ ਦੇ ਅੰਤਮ ਸੰਸਕਾਰ ਤੋਂ ਸੰਤੁਸ਼ਟ ਸਾਂ, ਉਸਨੂੰ ਢੇਰ ਤੇ ਨਹੀਂ ਸੀ ਸੁੱਟਿਆ ਗਿਆ ਬਲਕਿ ਚਿਖ਼ਾ ਦਿਖਾਈ ਗਈ ਸੀ

******